Saturday, July 10, 2010

ਬਣਵਾਸ ਬਾਕੀ ਹੈ -ਭਿੰਦਰ ਜਲਾਲਾਬਾਦੀ

ਬਣਵਾਸ ਬਾਕੀ ਹੈ

ਭਿੰਦਰ ਜਲਾਲਾਬਾਦੀ
      ਸਵੇਰੇ ਅੱਠ ਕੁ ਵਜੇ ਪੁਲੀਸ ਨੇ ਛਾਪਾ ਮਾਰ ਕੇ ਕੁਝ ਬੱਚੇ ਮਜਦੂਰੀ ਕਰਦੇ ਗ੍ਰਿਫ਼ਤਾਰ ਕਰ ਲਏ। ਕੋਈ ਢਾਬੇ ਤੋਂ ਬਰਤਨ ਸਾਫ਼ ਕਰਦਾ, ਕੋਈ ਗੰਦ ਦੇ ਢੇਰ ਤੋਂ ਪਲਾਸਟਿਕ ਦੇ ਬੈਗ ਇਕੱਠੇ ਕਰਦਾ ਅਤੇ ਕੋਈ ਕਿਸੇ ਦੁਕਾਨ 'ਤੇ ਚੱਕਣ-ਧਰਨ ਕਰਦਾ ਫ਼ੜ ਕੇ ਪੁਲੀਸ ਨੇ ਜਿਪਸੀ ਵਿਚ ਬਿਠਾ ਲਿਆ ਸੀ ਅਤੇ ਠਾਣੇ ਲਿਆ ਤਾੜਿਆ। ਉੱਜੜੀਆਂ ਨਜ਼ਰਾਂ ਅਤੇ ਪਿਲੱਤਣ ਫ਼ਿਰੇ ਚਿਹਰਿਆਂ ਵਾਲੇ ਬੱਚੇ ਸਹਿਮੇਂ ਹੋਏ ਸਨ। ਗੌਰਮਿੰਟ ਵੱਲੋਂ ਸਖ਼ਤ ਹਦਾਇਤ ਸੀ ਕਿ 'ਬਾਲ-ਮਜਦੂਰੀ' ਗ਼ੈਰ ਕਾਨੂੰਨੀ ਹੈ ਅਤੇ ਬੱਚਿਆਂ ਦੇ ਖੇਡਣ-ਮੱਲਣ ਦੇ ਦਿਨਾਂ ਵਿਚ ਮਾਪੇ ਅਤੇ ਹੋਰ ਲੋਕ ਇਹਨਾਂ ਤੋਂ ਮਿਹਨਤ-ਮਜਦੂਰੀ ਕਰਵਾ ਕੇ ਇਹਨਾਂ ਦੀ ਜ਼ਿੰਦਗੀ ਅਤੇ ਭਵਿੱਖ ਤਬਾਹ ਕਰ ਰਹੇ ਹਨ। ਕੁਝ ਬੁੱਧੀਜੀਵੀਆਂ ਨੇ ਵੀ ਬਾਲ-ਮਜਦੂਰੀ 'ਤੇ ਅਖ਼ਬਾਰਾਂ-ਰਸਾਲਿਆਂ ਵਿਚ ਲੇਖ ਲਿਖ ਕੇ ਛੱਤ ਸਿਰ 'ਤੇ ਚੁੱਕ ਲਈ ਸੀ। ਗੌਰਮਿੰਟ ਇਸ ਪੱਖੋਂ ਸੁਚੇਤ ਹੋ ਗਈ ਸੀ ਅਤੇ ਹਫ਼ੜਾ-ਦਫ਼ੜੀ ਵਿਚ ਫ਼ੜੋ-ਫ਼ੜੀ ਦਾ ਸਿਲਸਲਾ ਚੱਲ ਪਿਆ ਸੀ। ਗੌਰਮਿੰਟ ਨੇ ਬਾਲ-ਮਜਦੂਰੀ ਖ਼ਿਲਾਫ਼ ਕਾਨੂੰਨ ਬਣਾ ਕੇ ਐਲਾਨ ਕੀਤਾ ਸੀ ਕਿ ਹਰ ਕੰਮ ਦੇਣ ਵਾਲੇ ਮਾਲਕ ਨੂੰ ਇਹ ਪੱਕਾ ਪਤਾ ਕਰ ਲੈਣਾ ਚਾਹੀਦਾ ਹੈ ਕਿ ਕੰਮ ਕਰਨ ਵਾਲਾ ਬੱਚਾ ਵਾਕਿਆ ਹੀ 14 ਸਾਲ ਤੋਂ ਉਪਰ ਹੈ? ਅਗਰ ਕੋਈ ਬੱਚਾ 14 ਸਾਲ ਦੀ ਉਮਰ ਤੋਂ ਹੇਠ ਕਿਸੇ ਕੋਲ ਮਜਦੂਰੀ ਕਰਦਾ ਫ਼ੜਿਆ ਗਿਆ, ਤਾਂ ਚਲਾਣ ਕੱਟਿਆ ਜਾਵੇਗਾ! ਕੰਮ ਕਰਵਾਉਣ ਵਾਲੇ ਨੂੰ ਭਾਰੀ ਜ਼ੁਰਮਾਨਾਂ ਅਤੇ ਜੇਲ੍ਹ ਦੀ ਸਜ਼ਾ ਵੀ ਹੋ ਸਕਦੀ ਹੈ! ਫ਼ੈਸਲਾ ਸੁਣ ਕੇ ਲੋਕ ਡਰ ਨਾਲ ਠਠੰਬਰ ਗਏ ਸਨ।
ਅੱਜ ਸਵੇਰੇ-ਸਵੇਰੇ ਪੰਜ ਬੱਚੇ ਅਤੇ ਤਿੰਨ ਢਾਬਿਆਂ ਵਾਲੇ ਗ੍ਰਿਫ਼ਤਾਰ ਕਰ ਲਏ ਗਏ ਸਨ। ਅਖ਼ਬਾਰਾਂ ਦੇ ਨੁਮਾਇੰਦੇ ਬੁਲਾ ਕੇ ਅਖ਼ਬਾਰਾਂ ਦਾ ਢਿੱਡ ਭਰਨ ਵਾਸਤੇ ਉਹਨਾਂ ਨੂੰ ਖ਼ਬਰਾਂ ਵੀ ਦੇ ਦਿੱਤੀਆਂ ਸਨ। ਢਾਬਿਆਂ ਦੇ ਮਾਲਕ ਅਤੇ ਬੱਚੇ ਪੁਲੀਸ ਠਾਣੇ ਹੱਥ ਜੋੜੀ, ਫ਼ਰਿਆਦੀ ਬਣੇ ਬੈਠੇ ਸਨ। ਪਰ ਪੁਲੀਸ ਕਰਮਚਾਰੀ ਆਪਣੀ ਕਾਰਵਾਈ ਵਿਚ ਮਸਰੂਫ਼ ਸਨ। ਢਾਬੇ ਵਾਲਿਆਂ ਦਾ 'ਚਲਾਣ' ਕੱਟ ਕੇ ਉਹਨਾਂ ਦਾ ਖਹਿੜਾ ਤਾਂ ਛੁੱਟ ਗਿਆ। ਪਰ ਹੁਣ ਵਾਰੀ ਬੱਚਿਆਂ ਦੀ ਆ ਗਈ। ਹੁਣ ਉਹਨਾਂ ਦੇ ਅਤੇ-ਪਤੇ ਲੈ ਕੇ ਪੁਲੀਸ ਕਰਮਚਾਰੀਆਂ ਨੂੰ ਉਹਨਾਂ ਦੇ ਮਾਂ-ਬਾਪ ਨੂੰ ਬੁਲਾਉਣ ਲਈ ਉਹਨਾਂ ਦੀ ਬਸਤੀ ਵਿਚ ਭੇਜ ਦਿੱਤਾ। ਉਹ ਸੁਨੇਹਾਂ ਮਿਲਦਿਆਂ ਸਾਰ ਹੀ ਬੱਚਿਆਂ ਨਾਲੋਂ ਵੀ ਨਿੱਘਰੀ ਹਾਲਤ ਵਿਚ ਠਾਣੇ ਪਹੁੰਚ ਗਏ ਅਤੇ ਬਹੁੜੀਆਂ ਘੱਤਦੇ ਠਾਣਾਂ ਮੁਖੀ ਦੇ ਪੈਰਾਂ ਵਿਚ ਜਾ ਡਿੱਗੇ।
"ਸਾਨੂੰ ਮਾਫ਼ ਕਰੋ ਸਰਕਾਰ ਜੀ! ਸਾਨੂੰ ਮਾਫ਼ ਕਰੋ! ਅਸੀਂ ਗਰੀਬ ਲੋਕ! ਸਾਨੂੰ ਬਖ਼ਸ਼ ਲਵੋ ਸਰਕਾਰ!"
ਪਰ ਉਹਨਾਂ ਦੀਆਂ ਮਿੰਨਤਾਂ ਅਤੇ ਤਰਲਿਆਂ ਦਾ ਠਾਣਾਂ-ਮੁਖੀ 'ਤੇ ਕੋਈ ਅਸਰ ਨਹੀਂ ਸੀ।
"ਤੁਹਾਨੂੰ ਪਤਾ ਨਹੀਂ ਕਿ ਬਾਲ ਮਜਦੂਰੀ ਕਰਵਾਉਣੀ ਗ਼ੈਰ ਕਾਨੂੰਨੀ ਹੈ?"
"ਸਰਕਾਰ ਕੀ ਕਰੀਏ? ਮਹਿੰਗਾਈ ਦੇਖੋ ਕਿੱਥੇ ਪਹੁੰਚ ਗਈ ਏ! ਘਰ ਦਾ ਤੋਰਾ ਵੀ ਤਾਂ ਕਿਵੇਂ ਨਾ ਕਿਵੇਂ ਤੋਰਨਾ ਹੀ ਹੋਇਆ? ਹੋਰ ਸਾਡੇ ਪਾਸ ਕੋਈ ਸਾਧਨ ਨਹੀਂ, ਕੀ ਕਰੀਏ?"
"ਇਹਦੀ ਸਜ਼ਾ ਪਤਾ ਕਿੰਨੀ ਏ?" ਆਖ ਕੇ ਠਾਣਾਂ ਮੁਖੀ ਨੇ ਉਹਨਾਂ ਦੀ ਰਹਿੰਦੀ ਫ਼ੂਕ ਵੀ ਕੱਢ ਧਰੀ। ਹੁਣ ਉਹਨਾਂ ਦੇ ਕੰਨਾਂ ਵਿਚ ਜੇਲ੍ਹ ਦੀਆਂ ਸਲਾਖਾਂ ਕੀਰਨੇ ਪਾਉਣ ਲੱਗੀਆਂ। ਕੰਧਾਂ ਡਰਾਉਣ ਲੱਗੀਆਂ।
"ਸਰਦਾਰ ਜੀ, ਇਕ ਵਾਰੀ ਮਾਫ਼ ਕਰ ਦਿਓ, ਮੁੜ ਇਹ ਗਲਤੀ ਨਹੀਂ ਹੋਵੇਗੀ!" ਉਹਨਾਂ ਦੇ ਜੁੜੇ ਹੱਥ ਹੋਰ ਕੱਸੇ ਗਏ।
ਖ਼ੈਰ, ਮੁਆਫ਼ੀਨਾਮੇਂ 'ਤੇ ਦਸਤਖ਼ਤ ਕਰਵਾ ਕੇ ਠਾਣੇਦਾਰ ਨੇ ਬੱਚਿਆਂ ਨੂੰ ਉਹਨਾਂ ਦੇ ਮਾਂ-ਬਾਪ ਨਾਲ ਘਰ ਨੂੰ ਤੋਰ ਦਿੱਤਾ ਅਤੇ ਨਾਲ ਦੀ ਨਾਲ ਸਖ਼ਤ ਹਦਾਇਤ ਵੀ ਜਾਰੀ ਕੀਤੀ ਸੀ ਕਿ ਅਗਰ ਇਸ ਅਪਰਾਧ ਨੂੰ ਦੁਬਾਰਾ ਦੁਹਰਾਇਆ ਗਿਆ ਤਾਂ ਕੇਸ ਦਰਜ ਕਰਕੇ ਸਿੱਧਾ ਹਵਾਲਾਤ ਵਿਚ ਦੇ ਦਿੱਤੇ ਜਾਉਗੇ! ਉਹ ਬੇਨਤੀਆਂ ਕਰਦੇ ਅਤੇ ਖ਼ਿਮਾਂ ਜਾਚਨਾ ਮੰਗਦੇ ਘਰ ਨੂੰ ਤੁਰ ਗਏ।
ਬਾਲ-ਮਜਦੂਰੀ ਨੂੰ ਰੋਕਣ ਦੇ ਬਣੇ ਨਵੇਂ ਕਾਨੂੰਨ ਨੇ ਗ਼ਰੀਬ ਬੱਚਿਆਂ ਅਤੇ ਮਾਪਿਆਂ ਨੂੰ ਘਰ ਚਲਾਉਣ ਦਾ ਫ਼ਿਕਰ ਪਾਇਆ ਹੋਇਆ ਸੀ। ਸਰਕਾਰ ਨੇ ਬਾਲ-ਮਜਦੂਰੀ ਦੇ ਖ਼ਿਲਾਫ਼ ਕਾਨੂੰਨ ਤਾਂ ਬਣਾ ਦਿੱਤਾ ਸੀ, ਪਰ ਉਹਨਾਂ ਨੂੰ ਮਾੜੀ ਮੋਟੀ ਆਮਦਨ ਦੇ ਸੋਮੇਂ-ਸਾਧਨ ਵੀ ਮੁਹੱਈਆ ਕਰਵਾਉਣੇ ਚਾਹੀਦੇ ਸਨ। ਮੁਫ਼ਤ ਪੜ੍ਹਾਈ ਦਾ ਪ੍ਰਬੰਧ ਕਰਵਾਉਣਾ ਚਾਹੀਦਾ ਸੀ। ਸਰਕਾਰ ਇਹ ਨਹੀਂ ਸੋਚ ਰਹੀ ਸੀ ਕਿ ਇਕੱਲੇ ਬਾਲ-ਮਜਦੂਰੀ ਦੇ ਖ਼ਿਲਾਫ਼ ਕਾਨੂੰਨ ਬਣਾ ਕੇ ਮਾਮਲਾ ਸਿੱਧ ਨਹੀਂ ਸੀ ਹੋ ਸਕਣਾਂ! ਜਿੰਨੀ ਦੇਰ ਬਿਮਾਰੀ ਦੀ ਜੜ੍ਹ ਨੂੰ ਨਹੀਂ ਸੀ ਪੁੱਟਿਆ ਜਾਂਦਾ, ਬਿਮਾਰੀ ਕਦੇ ਕਾਬੂ ਹੇਠ ਨਹੀਂ ਸੀ ਆ ਸਕਦੀ! ਪਹਿਲਾਂ ਬੱਚਿਆਂ ਲਈ ਮੁਫ਼ਤ ਪੜ੍ਹਾਈ, ਕੁੱਲੀ, ਗੁੱਲੀ ਅਤੇ ਜੁੱਲੀ ਦਾ ਪ੍ਰਬੰਧ ਵੀ ਜ਼ਰੂਰੀ ਸੀ। ਨਹੀਂ ਤਾਂ ਇਹ ਸਿਰਾਂ 'ਚ ਕਿੱਲੇ ਵਾਂਗ ਠੋਕਿਆ ਕਾਨੂੰਨ ਕੈਂਸਰ ਦੇ ਮਰੀਜ਼ ਲਈ ਦਰਦ ਨਾਸ਼ਕ ਗੋਲੀਆਂ ਹੀ ਸਾਬਤ ਹੋਣੀਆਂ ਸਨ, ਜਿੰਨ੍ਹਾਂ ਨੇ ਉਹਨਾਂ ਦੀ ਬਿਮਾਰੀ ਹੋਰ ਵੀ ਅਸਾਧ ਬਣਾ ਦੇਣੀ ਸੀ। ਗੌਰਮਿੰਟ ਨੂੰ ਸ਼ਾਇਦ ਇਹ ਨਹੀਂ ਸੀ ਪਤਾ ਕਿ ਜਿੰਨਾਂ ਚਿਰ ਬੱਚਿਆਂ ਦੀ ਪੜ੍ਹਾਈ, ਰਹਿਣ-ਸਹਿਣ ਅਤੇ ਖਾਣੇ ਦਾ ਯੋਗ ਪ੍ਰਬੰਧ ਨਹੀਂ ਹੁੰਦਾ, ਬਾਲ-ਮਜਦੂਰੀ ਹੁੰਦੀ ਰਹਿਣੀ ਸੀ। ਪਹਿਲਾਂ ਗੌਰਮਿੰਟ ਨੂੰ ਬੱਚਿਆਂ ਦੇ ਪ੍ਰੀਵਾਰਾਂ ਦੀ ਮਾਲੀ ਹਾਲਤ ਦਾ ਜਾਇਜ਼ਾ ਲੈ ਕੇ ਸਹੂਲਤਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਸਨ, ਨਾ ਕਿ ਗ਼ਰੀਬ ਲੋਕਾਂ ਉੱਪਰ ਬਾਲ-ਮਜਦੂਰੀ ਦੇ ਵਿਰੋਧ ਵਿਚ ਕਾਨੂੰਨ ਠੋਸਣਾਂ! ਇਹ ਕੋਈ ਸਾਰਥਿਕ 'ਹੱਲ' ਨਹੀਂ ਸੀ!
ਹਫ਼ਤੇ ਕੁ ਬਾਅਦ ਅਖ਼ਬਾਰਾਂ ਵਿਚ ਇਕ ਹੋਰ ਖ਼ਬਰ ਆਈ:
"ਤਿੰਨ ਬੱਚੇ ਬੈਂਕ ਵਿਚ ਚੋਰੀ ਕਰਦੇ ਕਾਬੂ! ਪੰਜ ਬੱਚਿਆਂ ਦਾ ਗੈਂਗ ਕਰਦਾ ਸੀ ਵਾਰਦਾਤਾਂ! ਪੁਲੀਸ ਵੱਲੋਂ ਬਾਕੀਆਂ ਦੀ ਭਾਲ ਵਿਚ ਛਾਪੇ!"
ਖ਼ਬਰ ਨੇ ਲੋਕਾਂ ਦੇ ਸਾਹ ਸੂਤ ਲਏ।
ਪੰਜ ਬੱਚਿਆਂ ਦੇ ਮਾਪੇ ਪੁਲੀਸ ਨੇ ਠਾਣੇਂ ਲਿਆ ਸੁੱਟੇ ਅਤੇ ਕੁੱਟ ਕੇ ਮੱਛੀਓਂ ਮਾਸ ਕਰ ਦਿੱਤੇ। ਮਾਪੇ ਫ਼ਿਰ ਹੱਥ ਜੋੜਨ ਅਤੇ ਤਰਲੇ ਕਰਨ ਵਿਚ ਜੁਟੇ ਹੋਏ ਸਨ। ਪਰ ਪੁਲੀਸ ਵਾਲੇ ਮਾਪਿਆਂ 'ਤੇ ਘੋਰ ਖਿਝੇ ਹੋਏ ਸਨ। ਕੁੱਟ ਮਾਰ ਤਾਂ ਉਹਨਾਂ ਦੀ ਪਹਿਲਾਂ ਹੀ ਬਹੁਤ ਕੀਤੀ ਜਾ ਚੁੱਕੀ ਸੀ।
ਦੁਪਿਹਰੋਂ ਬਾਅਦ ਬਸਤੀ ਦਾ ਪ੍ਰਧਾਨ ਠਾਣੇਂ ਆਇਆ ਅਤੇ ਉਸ ਨੇ ਕਰਮਚਾਰੀਆਂ ਨਾਲ ਗੱਲ ਬਾਤ ਕੀਤੀ।
"ਪ੍ਰਧਾਨ ਜੀ, ਇਹ ਬੱਚਿਆਂ ਨੂੰ ਉਕਸਾ ਕੇ ਚੋਰੀ ਕਰਵਾਉਂਦੇ ਨੇ, ਛੱਡ ਕਿਵੇਂ ਦੇਈਏ?" ਠਾਣੇਦਾਰ ਨੇ ਨੱਕ ਵਿਚੋਂ ਠੂੰਹੇਂ ਸੁੱਟੇ।
"ਮੇਰੀ ਬੇਨਤੀ ਸੁਣੋ, ਸਰਕਾਰ! ਜਦ ਬੱਚੇ ਮਜਦੂਰੀ ਕਰਦੇ ਸਨ, ਭੱਠਿਆਂ 'ਤੇ ਇੱਟਾਂ ਢੋਂਹਦੇ ਜਾਂ ਇੱਟਾਂ ਪੱਥਦੇ ਸਨ, ਉਸ ਟਾਈਮ ਗੌਰਮਿੰਟ ਨੇ ਕਾਨੂੰਨ ਬਣਾ ਕੇ ਉਹਨਾਂ ਨੂੰ ਕੰਮ ਕਰਨ ਤੋਂ ਸਖ਼ਤੀ ਨਾਲ ਵਰਜ ਦਿੱਤਾ। ਨਾ ਉਹਨਾਂ ਨੂੰ ਕੋਈ ਸਹੂਲਤ ਮਿਲੀ ਅਤੇ ਨਾ ਹੀ ਉਹਨਾਂ ਦਾ ਕੋਈ ਖਾਣ ਪੀਣ, ਦੁਆਈ ਜਾਂ ਰਹਾਇਸ਼ ਦਾ ਹੀਲਾ ਕੀਤਾ। ਆਹ ਮੁੰਡਾ, ਜਿਸ ਨੂੰ ਤੁਸੀਂ ਗੈਂਗ ਦਾ ਮੁਖੀ ਬਣਾਈ ਬੈਠੇ ਓ, ਇਹਦੀ ਮਾਂ ਬਿਮਾਰੀ ਖੁਣੋਂ ਮਰਨ ਕਿਨਾਰੇ ਹੈ, ਉਹਦੀ ਵੀਹ ਰੁਪਏ ਦੀ ਤਾਂ ਹਰ ਰੋਜ਼ ਦੁਆਈ ਆਉਂਦੀ ਹੈ! ਇਹ ਢਾਬੇ 'ਤੇ ਬਰਤਨ ਮਾਂਜ ਕੇ ਆਪਣੀ ਮਾਂ ਦੀ ਦੁਆਈ ਦਾ ਖ਼ਰਚਾ ਚਲਾਉਂਦਾ ਸੀ ਤੇ ਸਰਕਾਰ ਨੇ ਨਵਾਂ ਕਾਨੂੰਨ ਬਣਾ ਕੇ ਇਹਨਾਂ ਦਾ ਉਹ ਮਜਦੂਰੀ ਵਾਲਾ ਰਸਤਾ ਵੀ ਬੰਦ ਕਰ ਦਿੱਤਾ, ਦੱਸੋ ਇਹ ਹੁਣ ਚੋਰੀ ਕਰਕੇ ਆਪਣਾ ਡੰਗ ਨਹੀਂ ਟਪਾਉਣਗੇ ਤਾਂ ਕੀ ਕਰਨਗੇ? ਇਹ ਐਸ਼-ਪ੍ਰਸਤੀ ਵਾਸਤੇ ਚੋਰੀ ਨਹੀਂ ਕਰਦੇ ਜਨਾਬ! ਇਹ ਆਪਣਾ ਪੇਟ ਪਾਲਣ ਲਈ ਤੇ ਆਪਣੇ ਬਿਮਾਰ ਮਾਂ-ਪਿਉ ਦੀ ਦੁਆਈ ਖ਼ਰੀਦਣ ਵਾਸਤੇ ਚੋਰੀ ਕਰਦੇ ਐ!! ਹੁਣ ਤੁਸੀਂ ਇਹਨਾਂ ਨੂੰ ਲੋਕਾਂ ਦੀਆਂ ਨਜ਼ਰਾਂ 'ਚ ਗੈਂਗ ਬਣਾਈ ਚੱਲੋ ਤੇ ਚਾਹੇ ਗੈਂਗ ਦੇ ਮੁਖੀ! ਸੱਚੀ ਗੱਲ ਮੈਂ ਤੁਹਾਨੂੰ ਦੱਸ ਦਿੱਤੀ ਹੈ ਬਾਕੀ ਕੰਮ ਹੁਣ ਤੁਹਾਡਾ ਹੈ ਮਹਾਰਾਜ!"
ਠਾਣੇਦਾਰ ਚੁੱਪ ਧਾਰ ਗਿਆ।
ਪ੍ਰਧਾਨ ਦੀ ਗੱਲ ਸੱਚੀ ਹੀ ਤਾਂ ਸੀ।
"ਜੇ ਤੁਸੀਂ ਮੇਰੀ ਇਕ ਬੇਨਤੀ ਮੰਨੋ ਤਾਂ ਇਹਨਾਂ ਦੇ ਘਰੀਂ ਜਾ ਕੇ ਇਹਨਾਂ ਦੀ ਗ਼ਰੀਬੀ ਤੇ ਇਹਨਾਂ ਦੇ ਮਾਪਿਆਂ ਦੀ ਸਿਹਤ ਦਾ ਅਨੁਮਾਨ ਲਾਓ ਤੇ ਫ਼ੇਰ ਲੇਖਾ ਜੋਖਾ ਕਰੋ! ਤੇ ਨਾਲ ਦੀ ਨਾਲ ਇਹ ਵੀ ਜਾਂਚ ਕਰ ਲਿਓ ਕਿ ਇਹ ਚੋਰੀ ਕਰਕੇ ਕਿੰਨੀ ਕੁ ਆਲੀਸ਼ਾਨ ਜ਼ਿੰਦਗੀ ਜਿਉਂਦੇ ਨੇ! ਤੇ ਨਹੀਂ ਸਰਕਾਰ ਇਹਨਾਂ ਨੂੰ ਜਾਂ ਤਾਂ ਬਖ਼ਸ਼ੋ, ਤੇ ਜਾਂ ਇਹਨਾਂ ਨੂੰ ਸਰਕਾਰ ਤੋਂ ਮਾਲੀ ਮੱਦਦ ਦਿਵਾਓ, ਤੇ ਜਾਂ ਫ਼ੇਰ ਉਹੀ ਮਿਹਨਤ ਮਜਦੂਰੀ ਕਰਨ ਦਿਓ, ਜਿਹੜੀ ਇਹ ਪਹਿਲਾਂ ਕਰਦੇ ਸੀ! ਹੋਰ ਇਹਨਾਂ ਦਾ ਕੋਈ ਇਲਾਜ ਨਹੀਂ ਸਰਕਾਰ! ਖ਼ਾਰਿਸ਼ ਦੀ ਬਿਮਾਰੀ ਵਾਲਾ ਤਾਂ ਖੁਰਕ ਕਰੂ ਹੀ ਕਰੂ ਜਨਾਬ! ਉਹਦੇ ਕੋਈ ਵੱਸ ਨਹੀਂ ਹੁੰਦਾ! ਖੁਰਕ ਕਰਨਾ ਉਹਦੀ ਜ਼ਰੂਰਤ ਹੁੰਦੀ ਹੈ, ਕੋਈ ਸ਼ੌਕ ਨਹੀਂ!"
"ਪਰ ਗੁਨਾਂਹ ਤਾਂ ਗੁਨਾਂਹ ਹੀ ਹੈ ਪ੍ਰਧਾਨ ਸਾਹਿਬ! ਇਹਨਾਂ ਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ!" ਠਾਣੇਦਾਰ ਨੇ ਕਿਹਾ ਤਾਂ ਪ੍ਰਧਾਨ ਹੱਸ ਪਿਆ।
"ਕਰੋੜਾਂ ਦੀ ਡਰੱਗ ਵੇਚਣ ਵਾਲੇ ਕਾਨੂੰਨ ਦੀ ਉਲੰਘਣਾ ਨਹੀਂ ਕਰਦੇ ਜਨਾਬ? ਉਹਨਾਂ ਦੇ ਮਗਰ ਪੈਸਾ ਤੇ ਸਿਫ਼ਾਰਸ਼ਾਂ ਪਾਣੀ ਵਾਂਗ ਤੁਰੀਆਂ ਆਉਂਦੀਐਂ! ਪਰ ਇਹਨਾਂ ਗਰੀਬਾਂ ਦੇ ਪੱਲੇ ਤਾਂ ਸੱਚ ਬੋਲਣ ਜਾਂ ਹੱਥ ਜੋੜਨ ਤੋਂ ਬਿਨਾ ਕੱਖ ਨਹੀਂ! ਚੋਰੀ ਕਰਨ ਤੋਂ ਬਿਨਾਂ ਇਹਨਾਂ ਨੂੰ ਕੋਈ ਦੂਜਾ ਰਸਤਾ ਹੀ ਨਜ਼ਰ ਨਹੀਂ ਆਉਂਦਾ! ਜਾਂ ਤਾਂ ਇਹਨਾਂ ਨੂੰ ਕੋਈ ਘਰ ਚਲਾਉਣ ਦਾ ਹੋਰ ਰਸਤਾ ਦੱਸ ਦਿਓ, ਉਸ ਰਸਤੇ ਇਹਨਾਂ ਨੂੰ ਤੋਰਨਾ ਮੇਰਾ ਕੰਮ!" ਚਾਹੇ ਉਹ ਇਹਨਾਂ ਸਾਰੀਆਂ ਗੱਲਾਂ ਨਾਲ ਸਹਿਮਤ ਸੀ, ਪਰ ਪ੍ਰਧਾਨ ਦੀਆਂ ਇਹਨਾਂ ਗੱਲਾਂ ਦਾ ਠਾਣਾ-ਮੁਖੀ ਕੋਲ ਕੋਈ ਉੱਤਰ ਨਹੀਂ ਸੀ। ਉਹ ਸੋਚ ਰਿਹਾ ਸੀ ਕਿ ਇਹਨਾਂ ਗ਼ਰੀਬਾਂ ਲਈ ਅਜੇ ਬਣਵਾਸ ਬਾਕੀ ਸੀ। ਉਹ ਕਦੇ ਪ੍ਰਧਾਨ ਦੀਆਂ ਕੀਤੀਆਂ ਸੱਚੀਆਂ ਗੱਲਾਂ ਵੱਲ ਅਤੇ ਕਦੇ ਗ੍ਰਿਫ਼ਤਾਰ ਕੀਤੇ ਬੱਚਿਆਂ ਵੱਲ ਦੇਖ ਰਿਹਾ ਸੀ।

Saturday, July 3, 2010

ਚਾਰ ਮਿੰਨੀ ਕਹਾਣੀਆਂ - ਰਵੀ ਸਚਦੇਵਾ

ਚਾਰ ਮਿੰਨੀ ਕਹਾਣੀਆਂ
ਰਵੀ ਸਚਦੇਵਾ
੧. ਸ਼ਨੀ ਭਾਰੂ ਜਾ ਮੰਗਲ    

ਨਿਹਾਲੇ ਨੂੰ ਆਉਦਾ ਵੇਖ ਸਾਧ ਨੇ ਅੱਖਾਂ ਮੀਚ ਲਈਆਂ 'ਤੇ ਹੱਥ 'ਚ ਫੜ੍ਹੀ ਮਾਲਾ ਫੇਰਨ ਲੱਗਾ। ਬਾਬਾ ਜੀ… ਬਾਬਾ ਜੀ… ਕਹਿੰਦਾ ਨਿਹਾਲਾ ਸਾਧ ਦੇ ਚਰਨੀਂ ਜਾ ਲੱਗਾ। ਕੀ ਹੋਇਆ ਭਗਤਾ ? ਸਾਧ ਨੇ ਅੱਖਾਂ ਖੋਲੀਆਂ।
-"ਬਾਬਾ ਜੀ..." 'ਮੇਰੇ ਘਰ ਬੜਾ ਕਲੇਸ਼ ਏ। ਹਰ ਵਕਤ ਲੜਾਈ ਝਗੜਾ। ਜਦੋਂ ਦੀ ਉਹ ਘਰ ਆਈ ਏ ਘਰ ਦਾ ਸੁੱਖ ਚੈਨ ਖਤਮ ਹੋ ਗਿਆ। ਜਦ ਮੈਂ ਮਾਪਿਆਂ ਦਾ ਪੱਖ ਲੈਦਾ ਹਾਂ ਤਾਂ ਉਹ ਦੁਪਹਿਰ ਦੇ ਸੂਰਜ ਵਾਂਗ ਤਪਨ ਲੱਗਦੀ ਏ। ਅੱਗ ਛੱਡਦੀ ਏ ਨਿਰੀ ਅੱਗ। ਸਾਰਾ ਘਰ ਸਿਰ ਤੇ ਚੁੱਕ ਲੈਦੀ ਏ। ਕਈ ਦਿਨ ਤੂੰ-ਤੂੰ, ਮੈਂ-ਮੈਂ, ਤੇਰਾ ਮੇਰਾ ਦੀ ਜੰਗ ਜੋਰਾ ਸ਼ੋਰਾਂ ਤੇ ਚੱਲਦੀ ਰਹਿੰਦੀ ਏ। ਜਦ ਮੈਂ ਆਪਣੀ ਵਹੁੱਟੀ ਦਾ ਸਾਥ ਦਿੰਦਾ ਹਾਂ ਤਾਂ  ਮਾਪੇ ਮੇਰੇ ਤੋਂ ਮੂੰਹ ਫੇਰ ਲੈਦੇ ਨੇ। "ਕਹਿੰਦੇ ਨੇ,  "ਕਾਕਾ ਤੂੰ ਕਵਾਰਾ ਹੀ ਚੰਗਾ ਸੀ,। ਜਦ ਦਾ ਤੇਰਾ  ਵਿਆਹ ਹੋਇਆ ਏ ਬਸ… ਤੀਵੀ ਜੋਗਾ ਏ। ਤੇਰੀ ਮਤ ਤਾਂ ਉਸਨੇ ਮਾਰ ਰੱਖੀ ਏ। ਉਸ ਬਾਰੇ ਸੋਚਣ ਤੋਂ ਵੇਲ ਮਿਲੇਗੀ ਤਾਂ ਹੀ ਪੁੱਤ ਤੂੰ ਸਾਡੇ ਬਾਰੇ ਸੋਚੇਗਾ। ਬਾਬਾ ਜੀ ਹੁਣ ਤੁਸੀ ਹੀ ਦੱਸੋ ਮੈਂ ਮਾਪਿਆਂ ਦੀ ਮੰਨਾ ਜਾਂ ਵਹੁੱਟੀ ਦੀ। ਦੋਹਾਂ ਪਾਸਿਓ ਮੇਰੀ ਹੀ ਹਾਰ ਏ।
-"ਕਾਕਾ" 'ਦੋਹਾਂ ਦਾ ਹੱਕ ਬਰਾਬਰ ਹੀ ਬਣਦੈ'। ਤੂੰ ਸਿਰਫ ਸੱਚ ਦਾ ਸਾਥ ਦੇ।      ਸਾਧ ਨੇ ਨਾਲ ਪਈ ਟੋਕਰੀ 'ਚੋਂ ਕੁਝ ਫੁੱਲਾਂ ਦੀਆਂ ਪੱਤੀਆਂ ਚੁੱਕੀਆਂ, ਮੰਤਰ ਪੜ੍ਹਿਆ 'ਤੇ ਪੱਤੀਆਂ ਨੂੰ ਦਰੱਖਤ ਦੀ ਟਾਹਣੀ ਨਾਲ ਲਟਕ ਰਹੀ ਪਲੇਟ ਉਤੇ ਦੇ ਮਾਰਿਆ। ਜਿਸ 'ਤੇ ਲਿਖਿਆ ਹੋਇਆ ਸੀ। "ਦਕਸ਼ਣਾ ਸ਼ਰਧਾ ਅਨੁਸਾਰ"। ਨਿਹਾਲਾ ਸਮਝ ਗਿਆ। ਉਸਨੇ ਜੇਬ 'ਚੌ ਸੌਂ ਦਾ ਨੋਟ ਕੱਢਿਆ ਤੇ ਸਾਹਮਣੇ ਪਈ ਗੜ੍ਹਵੀ 'ਚ ਰੱਖ ਦਿੱਤਾ।
-"ਆਹ ਜੱਲ ਲੈ ਜੀਂ ਭਗਤਾ, ਘਰ ਜਾ ਕੇ ਛਿੜਕੀਂ। ਸਭ ਕੁਝ ਠੀਕ ਹੋ ਜੂ। ਸਾਡਾ      ਆਸ਼ੀਰਵਾਦ ਤੇਰੇ ਨਾਲ ਹੈ।                                          
ਸਾਧ ਨੇ ਗੜ੍ਹਵੀ ਵਿਚਲੇ ਨੋਟ ਨੂੰ ਇੱਕ ਅੱਖ ਨਾਲ ਤੱਕਦੇ ਹੋਏ ਕਿਹਾ। ਸੌ ਦਾ ਕੜਕਦਾ-ਕੜਕਦਾ ਪੱਤਾ ਵੇਖ, ਬਾਬੇ ਨੇ ਆਪਣੀ ਸ਼ੈਤਾਨੀ ਖੋਪੜੀ ਚਲਾਈ। ਇੱਕ ਵਿaੁਂਤ ਬਣਾਈ। 'ਤੇ  ਇੱਕ ਨਵਾ ਦਾਅ ਸੁੱਟਿਆ।
-"ਕਾਕਾ ਯਾਦ ਕਰ ਕੋਈ ਘਟਨਾ, ਅਪਸ਼ਗੁਨ ਜਾਂ ਕਿਸੇ ਦੀ ਮਾੜੀ ਨਜ਼ਰ। ਤੇਰੇ ਕਰਨੀ ਜਾਂ ਮੂੰਹ 'ਚੋਂ ਨਿਕਲੀ ਕੋਈ ਅਜਿਹੀ ਗੱਲ ਜਿਸਨੇ ਤੇਰੀ ਚੰਗੀ ਕਿਸਮਤ ਦੀ ਰੇਖਾ ਕੱਟ ਦਿੱਤੀ 'ਤੇ ਤੈਨੂੰ ਗ੍ਿਰਹਾਂ ਦੇ ਚੱਕਰ ਵਿੱਚ ਪਾ ਦਿੱਤਾ"।
ਨਿਹਾਲਾ ਸਿਰ ਤੇ ਹੱਥ ਰੱਖ ਕੇ ਸੋਚਣ ਲੱਗਾ। ਬਾਬੇ ਦਾ ਦਾਅ ਨਿਸ਼ਾਨੇ 'ਤੇ ਲੱਗਣ ਲਈ ਤਿਆਰ ਸੀ। ਨਿਹਾਲੇ ਦੇ ਮੂੰਹ ਵੱਲ ਤੱਕਦਾ ਬਾਬਾ, ਉਸਦੇ ਬੁੱਲਾਂ ਦੇ ਹਿੱਲਣ ਦੀ ਉਡੀਕ ਵਿੱਚ ਸੀ।
-"ਜੀ… ਬਾਬਾ ਜੀ…" ਨਿਹਾਲਾ ਇੱਕਦਮ ਬੋਲ ਪਿਆ। ਕੀ ਦੱਸਾਂ ਬਾਬਾ ਜੀ… ਦੱਸਦੇ ਨੂੰ ਵੀ ਸ਼ਰਮ ਆਉਦੀ ਏ। ਗੱਲ ਉਸ ਸਮੇ ਦੀ ਹੈ। ਜਦੋ ਮੈਂ ਆਪਣੇ ਰਿਸ਼ਤੇ ਲਈ ਜੀਤੋ ਨੂੰ ਵੇਖਣ ਗਿਆ ਸਾਂ। ਦੋਹਾ ਪ੍ਰੀਵਾਰਾ ਦੀ ਸਹਿਮਤੀ ਤੋਂ ਬਾਅਦ ਸਾਨੂੰ ਨਾਲ ਵਾਲੇ ਕਮਰੇ 'ਚ ਤੋਰ ਦਿੱਤਾ। ਹੁਣ ਸਾਡੀ ਵਾਰੀ ਸੀ ਇੱਕ ਦੂਜੇ ਨੂੰ ਨੇੜਿaਂ ਪਰਖਣ ਦੀ। ਉਹ ਬੈਠਦੇ ਹੀ ਮੇਰੇ ਵੱਲ ਬਿਟਰ-ਬਿਟਰ ਤੱਕਣ ਲੱਗੀ। ਪਤਾ ਨਹੀ ਕਿਉ ਮੈਂ ਉਸਦੇ ਚੇਹਰੇ ਵੱਲ ਵੇਖ ਕੇ ਨੀਵੀਂ ਪਾ ਲਈ ਸੀ। ਸ਼ਾਇਦ… ਮੈਂਨੂੰ ਸ਼ਰਮ ਆ ਰਹੀ ਸੀ। ਨਾ ਗੱਲ ਸ਼ੁਰੂ ਉਹ ਕਰ ਰਹੀ ਸੀ 'ਤੇ.. ਨਾ ਹੀ ਮੈਂ…! ਕਿੰਨਾ ਹੀ ਚਿਰ aੁਹ ਮੇਰੇ ਬੂਥੇ ਵੱਲ, ਡੱਡੂ ਵਾਂਗ ਢੱਡੀਆਂ ਅੱਖਾਂ ਨਾਲ ਤੱਕਦੀ ਰਹੀ। ਜਿਵੇਂ ਮੈਂਨੂੰ ਕੱਚੇ ਨੂੰ ਹੀ ਖਾਣਾ ਹੋਵੇ। ਕੁਝ ਸਮਾਂ ਮਾਹੋਲ ਸ਼ਾਂਤ ਰਹਿਣ ਮਗਰੋ ਉਹ ਬੋਲੀ -"ਜੀ.. ਤੁਸੀ.. ਮੇਰੇ…ਤੋਂ.. ਕੁਝ ਪੁੱਛਣਾ ਨਹੀ  ਚਾਹੁੰਦੇ..."? ਮੈਂ ਘਬਰਾਹਟ ਵਿੱਚ ਬੋਲ ਗਿਆ "ਭੈਣ ਜੀ.. ਤੁਸੀ ਕਿੰਨੇ ਭੈਣ-ਭਰਾ ਓ"। ਪਹਿਲਾ ਤਾਂ ਉਹ ਗੁੱਸੇ 'ਚ ਲਾਲ ਪੀਲੀ ਹੋ ਗਈ 'ਤੇ ਫਿਰ ਜਲਦ ਹੀ ਠੰਢੀ ਪੈ ਗਈ। ਜਿਵੇਂ ਉਸਨੂੰ ਸਮਝ ਆ ਗਈ ਹੋਵੇ ਕਿ ਇਹ ਮੁੰਡਾ ਜਲਦ ਹੀ ਉਸ ਦੇ ਮਗਰ ਲੱਗ ਜਾਵੇਗਾ। ਹੱਸਦੀ ਹੋਈ ਉਹ ਬੋਲੀ, "ਜੀ.. ਪਹਿਲਾ ਤਾਂ ਤਿੰਨ ਭੈਣ-ਭਰਾ ਸਾਂ। ਪਰ ਹੁਣ ਲੱਗਦੈ ਜਿਵੇਂ ਚਾਰ ਹੋ ਗਏ ਆਂ। ਮੇਰਾ ਵੀ ਹਾਸਾ ਨਿੱਕਲ ਗਿਆ। ਦੋਹਾਂ ਨੂੰ ਹੱਸਦੇ ਵੇਖ ਮਾਪਿਆਂ ਨੇ ਸਾਡੇ ਬਾਹਰ ਆਉਣ ਤੋਂ ਪਹਿਲਾ ਹੀ ਰਿਸ਼ਤੇ ਪੱਕੇ ਦੀ ਮੋਹਰ ਲਗਾ ਦਿੱਤੀ। ਰੱਬ ਦਾ ਭਾਣਾਂ ਮੰਨ ਕੇ ਅਸੀ ਵੀ  ਇਸ ਨਵੇਂ ਰਿਸ਼ਤੇ ਨੂੰ ਕਬੁਲ ਕਰ ਲਿਆ।
-"ਕਾਕਾ" 'ਉਸ ਦਿਨ ਭਲਾ ਵਾਰ ਕਹਿੜਾ ਸੀ,। ਬਾਬਾ ਗੜ੍ਹਵੀ ਵਿਚਲੇ ਨੋਟ ਨੂੰ ਚੱਕਦਾ ਹੋਇਆ ਬੋਲਿਆ।
-"ਸ਼ਾਇਦ.. ਬਾਬਾ ਜੀ.. ਸ਼ਨੀਵਾਰ,।
-"ਕਾਕਾ" ਪੈ ਗਿਆ ਨਾ ਪੰਗਾ। ਗ੍ਰਹਾਂ ਦਾ ਚੱਕਰ। ਸ਼ਨੀ ਦੀ ਕਰੋਪੀ। ਹੁਣ ਤਾਂ ਪਾਣੀ ਦੇ ਛਿੜਕਾ ਨਾਲ ਵੀ ਕੁਝ ਨਹੀ ਬਣਨਾਂ। ਹਵਨ ਕਰਾਉਣਾਂ ਪੈਣਾ ਏ। ਕਾਕਾ ਇੰਜ ਕਰ ਮੇਰੇ ਚੇਲੇ ਨੂੰ ਕਵੰਜਾ ਸੌਂ ਇੱਕ ਰੁਪਿਆ ਦੇਜਾ ਪੂਜਾ ਦੀ ਸਮੱਗਰੀ ਲਈ।
-"ਪਰ ਬਾਬਾ ਜੀ ਮੇਰੇ ਕੋਲ ਤਾਂ…!!"
-"ਕੋਈ ਗੱਲ ਨਹੀ ਕਾਕਾ ਜਿੰਨੇ ਤੇਰੇ ਕੋਲ ਹੈਗੇ ਨੇ, ਤੂੰ ਦੇਜਾ ਬਾਕੀ ਦੇ ਹਵਨ ਤੋਂ ਬਾਅਦ ਲੈ ਲਵਾਗੇ।
ਜੇਬ ਖਾਲ੍ਹੀ ਕਰਦਾ ਨਿਹਾਲਾ ਸੋਚ ਰਿਹਾ ਸੀ ਕਿ ਉਸ ਦਿਨ ਦਾ ਸ਼ਨੀ ਮੇਰੇ ਤੇ ਭਾਰੂ ਸੀ ਜਾਂ ਫਿਰ ਅੱਜ ਦੇ ਦਿਨ ਵਾਲਾ ਮੰਗਲ…!!

੨.ਖਾਮੋਸ਼ ਜਵਾਲਾਮੁੱਖੀ  

ਮੀਂਹ ਪੈ ਹਟਿਆ ਸੀ। ਹਵਾ ਬੰਦ ਹੋਣ ਕਾਰਨ ਛੱਤ 'ਤੇ ਵੀ ਤਾਅ ਜਿਹਾ ਸੀ। ਸੂਰਜ ਡੁੱਬਣ ਵਾਲਾ ਸੀ। ਆਕਾਸ਼ 'ਚ ਛਾਏ ਬੱਦਲਾਂ ਨੇ ਸੂਰਜ ਦੀ ਰੌਸ਼ਨੀ ਨੂੰ ਮੱਧਮ ਕਰ ਰੱਖਿਆ ਸੀ। ਨੀਲੇ ਅੰਬਰ 'ਚ ਛਾਈਆਂ ਕਾਲੀਆਂ ਘਟਾਵਾਂ ਵੱਲ ਵੇਖ ਆਪਣੇ ਅਤੀਤ ਨੂੰ ਫਰੋਲਦੀ ਬੇਬੇ ਮੰਜੇ ਦੇ ਇੱਕ ਕੋਨੇ ਤੇ ਪਈ ਸੀ। ਯਾਦਾਂ ਦੀ ਉਧੇੜ ਬੁਣ 'ਚੋ ਉਸਨੇ ਅਤੀਤ ਦੇ ਸਾਰੇ ਪੱਤਰੇ ਫਰੋਲੇ। ਬੇਬੇ ਤਰੇਂਹਟ ਸਾਲ ਦੀ ਇੱਕ ਕਵਾਰੀ ਔਰਤ ਸੀ। ਨਾ ਬੱਚਿਆਂ ਦਾ ਸ਼ੋਰ, ਨਾ ਘਰ-ਗ੍ਰਸਤੀ ਦਾ ਫਿਕਰ। ਅੱਧੀ ਤੋਂ ਵੱਧ ਉਮਰ ਲੰਗ ਚੁੱਕੀ ਸੀ। ਆਪਣੀ ਤਨਹਾਈ 'ਚ ਉਹ ਅਕਸਰ ਸਪਨਿਆਂ ਦੇ ਮਹਿਲ ਖੜ੍ਹੇ ਕਰਦੀ ਸੀ। ਇੰਜ ਹੀ  ਬਚੀ ਜਿੰਦਗੀ ਲੱਗ ਰਹੀ ਸੀ। ਅਚਾਨਕ ਅਜਨਬੀ ਪੈਰਾਂ ਦੀ ਆਹਟ ਨੇ ਬੇਬੇ ਦੀ ਸੋਚਾਂ ਦੀ ਲੜੀ ਨੂੰ ਇੱਕਦਮ ਤੋੜ ਦਿੱਤਾ।
-"ਕੀ ਹੋਇਆ ਤਾਈ ਜੀ, ਬੜੇ ਉਦਾਸ ਬੈਠੇ ਓ…?
-"ਕੁਝ ਨਹੀ ਨਸੀਬ ਕੋਰੇ। ਬਸ … ਜਵਾਨੀ ਦੇ ਦਿਨਾਂ 'ਚ ਕੀਤਾ ਇੱਕ ਫੈਸਲਾ ਕਦੇ- ਕਦੇ ਬਹੁਤ ਗਲਤ ਲਗਦੈਂ। ਕਾਸ਼ ਸਾਡਾ ਸਮਝੌਤਾ ਹੋ ਜਾਦਾ… 'ਤੇ ਅੱਜ ਮੇਰੇ ਵੀ…?
-"ਤਾਈ ਜੀ, 'ਮੈਂ ਕੁਝ ਸਮਝੀ ਨਹੀ। ਤੁਸੀ ਕੀ ਕਹਿਣਾਂ ਚਾਹੁੰਦੇ ਓ।
-" ਸਭ ਨਸੀਬ ਦੀਆਂ ਗੱਲਾਂ ਨੇ ਨਸੀਬ ਕੋਰੇ।  ਸ਼ਾਇਦ ਅੱਜ ਮੇਰਾ ਵੀ ਹੱਸਦਾ ਖੇਡਦਾ ਪ੍ਰੀਵਾਰ ਹੁੰਦਾ। ਨਿਆਂਣੇ ਮਾਂ ਕਹਿ ਕੇ ਬਲਾਉਦੇ, ਮੇਰੀ ਸੁੱਨੀ ਗੋਦ ਅੱਜ ਭਰੀ ਹੁੰਦੀ। ਕਾਸ਼.. ਉਹ ਮਰ ਜਾਣਾ ਹੀ ਜਿੱਦ ਛੱਡ ਦਿੰਦਾ ……?
-"ਕੌਣ ਸੀ ਤਾਈ ਜੀ ਓ…?"
-ਮੇਰੇ ਨਾਨਕੇ ਪਿੰਡ ਦਾ ਨੱਥੂ ਬਾਣੀਏ ਦਾ ਮੁੰਡਾ ਦਲੀਪਾ। ਸਰਦਾਰ ਸੀ ਉਹ। ਮੁੱਛ ਫੁੱਟ ਗੱਬਰੂ। ਸੱਥ 'ਚ ਸੌਦੇ ਦੀ ਦੁਕਾਨ ਕਰਦਾ ਸੀ। ਹੁਣ ਤਾਂ ਸੁੱਖ ਨਾਲ ਉਸਦੇ ਨਿਆਣੇ ਵੀ ਜਵਾਨ ਹੋ ਗਏ ਹੋਣਗੇ। ਪਰ ਮੈਂ ਤਾਂ ਹਲੇ ਵੀ ਉਥੇ ਦੀ ਉਥੇ… ਖੜ੍ਹੀ ਹਾਂ। ਕਿੰਨੇ ਚੰਗੇ ਸਨ ਜਵਾਨੀ ਦੇ ਉਹ ਮੌਜ-ਮਸਤੀ ਭਰੇ ਦਿਨ। ਅਸੀ ਦੋਨੋ ਹੀ ਕੱਚੀ ਉਮਰ ਦੇ ਸਾਂ। ਸ਼ਾਇਦ ਇਸੇ ਲਈ ਸਹੀ ਫੈਸਲਾ ਨਾ ਲੈ ਸਕੇ। ਰੱਬ ਪਤਾ ਨਹੀ ਕਿਹੜਿਆਂ ਰੰਗਾਂ 'ਚ ਰਾਜ਼ੀ ਸੀ। ਤਕਦੀਰ ਨੂੰ ਕਿਸਮਤ ਦੇ ਹਵਾਲੇ ਛੱਡ ਕੇ, ਅਸੀ ਚੱਲ ਪਏ ਨਵੇ ਰਾਹਾਂ ਤੇ ਆਪੋ –ਆਪਣੀ ਮੰਜਿਲ ਦੀ ਭਾਲ ਵਿੱਚ। ਨਾ ਉਸਦੇ ਵਾਹਿਗੁਰੂ ਨੇ ਕੋਈ ਖਿਆਲ ਦਿੱਤਾ 'ਤੇ ਨਾ ਮੇਰੇ ਮੌਲਾ ਨੇ।
-"ਤਾਈ ਜੀ, "ਉਹ ਕਿਹੜਾ ਫੈਂਸਲਾ ਸੀ। ਜਿਸ ਨੇ ਤੁਹਾਨੂੰ ਅਲੱਗ ਕਰ ਦਿੱਤਾ..?
-"ਬੱਚਪਨ ਦਾ ਪਿਆਰ ਜਵਾਨੀ ਤੱਕ ਦਾ ਸਫਰ ਤੈਅ ਕਰ ਚੁੱਕਾ ਸੀ। ਸਾਡੇ ਪਿਆਰ ਦੀਆਂ ਗੱਲਾਂ ਖੁੱਲ ਕੇ ਹੋਣ ਲੱਗੀਆਂ ਸਨ। ਫੈਸਲਾ ਲੈਣ ਦਾ ਸਮਾਂ ਆ ਗਿਆ ਸੀ। ਜਦ ਗੱਲ ਵਿਆਹ ਤੱਕ ਪਹੁੰਚੀ ਮੁੰਡੇ ਨੇ ਸ਼ਰਤ ਰੱਖ ਦਿੱਤੀ। ਕਹਿੰਦਾ ਤੂੰ ਸਰੋਪਾ ਪਾ ਲੈ। ਸਿੱਖਣੀ ਬਣ ਜਾ।
-"ਫਿਰ ਤਾਈ ਜੀ ਤੁਸੀ ਕੀ ਕਿਹਾ…?"
-"ਫਿਰ ਮੈਂ ਵੀ ਸਿਆਣਪ ਤੋਂ ਕੰਮ ਲਿਆ। ਮੈਂ ਵੀ ਕਹਿ ਦਿੱਤਾ ਉਸਨੂੰ ਤੂੰ ਮੁੱਸਲਮਾਨ ਹੋ ਜਾ।"
-"ਫਿਰ ਤਾਈ ਜੀ……?"
-"ਫਿਰ ਕੀ, ਨਾਂ ਉਸਨੇ ਮੁੜਕੇ ਵੇਖਿਆ 'ਤੇ ਨਾਂ ਮੈਂ। ਸਾਡਾ ਬਚਪਨ ਦਾ ਪਿਆਰ ਧਰਮ 'ਤੇ ਕੌਮ ਲਈ ਕੁਰਬਾਨ ਹੋ ਗਿਆ। ਜਦ ਆਪਣਾ ਫੈਸਲਾ ਗੱਲਤ ਲੱਗਣ ਲੱਗਾ ਤਾਂ ਬਹੁਤ ਦੇਰ ਹੋ ਚੁੱਕੀ ਸੀ। ਸਮਾਂ ਹੱਥੋ ਨਿੱਕਲ ਚੁੱਕਾ ਸੀ। "ਨਸੀਬ ਕੋਰੇ, "ਮੈਂ-ਮੈਂ, ਤੂੰ-ਤੂੰ, ਮੇਰਾ-ਤੇਰਾ ਹੰਕਾਰ  ਦੀ ਇਹ ਭਾਵਨਾ ਸਿਰਫ ਨਫ਼ਰਤ ਪੈਦਾ ਕਰਦੀ ਹੈ। ਰਿਸ਼ਤਿਆਂ ਦਾ ਖੂੰਨ ਕਰਦੀ ਏ। ਜਦ ਕਿ ਇੱਕ ਦੂਜੇ ਲਈ ਬਦਲਣ ਦੀ ਕੋਸ਼ਿਸ, ਹਰ ਇੱਕ ਧਰਮ ਕੌਮ ਦਾ ਸਤਿਕਾਰ, ਭਾਈਚਾਰਕ 'ਤੇ ਪਿਆਰ ਮੁੱਹਬਤ ਦੀ ਸਾਂਝ ਨਵੇ ਰਿਸ਼ਤਿਆਂ ਨੂੰ ਜਨਮ ਦਿੰਦੀ ਹੈ। ਕਾਸ਼…ਅਸੀ ਦੋਨੋ ਇੱਕ-ਦੂਜੇ ਦੇ ਧਰਮ ਦਾ ਸਤਿਕਾਰ ਕਰਦੇ। ਆਪੋ- ਆਪਣੇ ਧਰਮ ਦੀ ਮਰਿਆਦਾ ਵਿੱਚ ਰਹਿੰਦੇ ਹੋਏ। ਇੱਕ-ਦੂਜੇ ਦਾ ਜੀਵਨ ਸਾਥੀ ਬਣ ਕੇ ਪਿਆਰ ਦੀ ਸਾਂਝ ਨੂੰ ਗੂੜਾ ਕਰਦੇ। ਕਾਸ਼……!!  
ਲੰਬਾ ਹੌਂਕਾ ਭਰ ਕੇ ਬੇਬੇ ਸ਼ਾਂਤ ਹੋ ਚੁੱਕੀ ਸੀ। ਇੱਕ ਖਾਮੋਸ਼ ਜਵਾਲਾਮੁੱਖੀ ਦੀ ਤਰ੍ਹਾਂ। ਸ਼ਾਂਤ…… ਬਿੱਲਕੁਲ ਸ਼ਾਂਤ………!!

੩.ਸ਼ਗਨ

ਅੱਜ ਸਵੇਰ ਦਾ ਮੀਹ ਪੈ ਰਿਹਾ ਸੀ। ਨਿੱਕੀਆਂ-ਨਿੱਕੀਆਂ ਕਣੀਆਂ। ਅੱਧੀ ਰਾਤ ਲੰਘ ਚੁੱਕੀ ਸੀ। ਪਰ ਨੀਂਦ ਮੇਰੇ ਤੌਂ ਕੋਹਾਂ ਦੂਰ ਸੀ। ਵਾਰ-ਵਾਰ ਪਾਸੇ ਪੱਲਟ ਰਹੀ ਸਾਂ। ਅਚਾਨਕ ਖੜ੍ਹਕਾ ਹੋਇਆ। ਮੈਂ ਉੱਠਦੇ ਹੀ ਬਾਹਰਲੇ ਵਿਹੜੇ ਦੀ ਬੱਤੀ ਜਗਾ ਦਿੱਤੀ। ਖੜ੍ਹਕਾ ਫਿਰ ਹੋਇਆ। ਇੱਕ ਵੱਟਾ ਮੇਰੇ ਪੈਰਾਂ ਕੋਲ ਆਕੇ ਡਿੱਗਿਆ। ਪਹਿਲਾ ਤਾਂ ਮੈਂ ਡਰ ਗਈ। 'ਤੇ ਫਿਰ…… ਮੈਂ ਸਮਝ ਗਈ। ਚੰਗਾ ਸ਼ਗਨ ਸੀ। ਉਹ ਇੱਕ ਪਿਆਰਾ ਸ਼ੈਤਾਨ ਸੀ। ਮੇਰਾ ਗੁਆਢੀ। ਘਰ ਦੇ ਬੂਹੇ ਆਹਮੋ ਸਾਹਮਣੀ। ਉਹ ਕੁਆਰਾ 'ਤੇ ਮੈਂ ਵਿਆਹੀ ਇੱਕ ਪਰਬਲ ਲਾਟ……, ਹਰ ਰੋਜ਼ ਬਲਦੀ ਸਾਂ। ਬੁਝਾਉਣ ਵਾਲਾ ਵਤਨੋ ਪਾਰ। ਮੈਂ ਉਡੀਕ ਕਰਦੀ ਹਾਂ ਉਸਦੇ ਵਿਦੇਸ਼ੋ ਪਰਤਨ ਦੀ। ਪਰ ਉਸਨੂੰ ਸ਼ਾਇਦ… ਡੋਲਰਾ 'ਚ  ਮੈਂ ਦਿਖਦੀ ਹਾਂ। ਜਾਂ ਫਿਰ ਉਸਨੇ ਕਿਸੀ ਗੋਰੀ ਨਾਲ ਡੂਗੀ ਸਾਝ ਪਾ ਰੱਖੀ ਏ। ਜਦ ਉਸ  ਚਦਰੇ ਦੀ ਯਾਦ ਸਤੋਦੀ ਏ ਤਾਂ ਇਸ ਚਦਰੇ ਨੂੰ ਯਾਦ ਕਰ ਲੈਦੀ ਹਾਂ। ਟਾਇਮ ਸੌਖਾ ਲੰਘਣ ਲੱਗਦੈਂ। ਸ਼ਾਲ ਦੀ ਬੁੱਕਲ ਮਾਰ ਮੈਂ ਪੌੜੀਆਂ ਚੜ੍ਹੀ। ਉਹ ਕੋਠੇ 'ਤੇ ਖੜ੍ਹਾ ਇੱਕ ਹੋਰ ਵੱਟਾ ਮਾਰਨ ਲਈ ਤਿਆਰ ਸੀ। ਮੈਂਨੂੰ ਵੇਖ ਕੇ ਉਹ ਰੁਕ ਗਿਆ। ਗਲੀ 'ਚ ਲੱਗੀ ਟਿਊਬ ਦੀ ਰੌਸ਼ਨੀ ਇੱਕ ਦੂਜੇ ਨੂੰ ਨਿਹਾਰਨ ਲਈ ਕਾਫੀ ਸੀ। ਕੁਝ ਸਮਾਂ ਅਸੀ ਇੱਕ ਦੂਜੇ ਦੀਆ ਅੱਖਾਂ 'ਚ ਅੱਖਾਂ ਪਾਈ ਮੂਕ ਖੜ੍ਹੇ ਰਹੇ। ਮੀਂਹ ਦੀ ਟਿੱਪ ਟਿਪਾਹਟ ਦੋਹਾ ਦੇ ਸ਼ਰੀਰ ਤੇ ਭਾਂਬੜ ਮਚਾ ਰਹੀ ਸੀ। 'ਤੇ ਠੰਡੀ ਸੀਤ ਹਵਾ ਝੁਰਝੁਰੀ ਜਿਹੀ ਮਚਾਉਦੀ ਭਾਂਬੜ ਨੂੰ ਹੋਰ ਤੇਜ ਕਰ ਰਹੀ ਸੀ। ਉਸਨੇ ਮੈਂਨੂੰ ਦਰਵਾਜ਼ਾ ਖੋਲ੍ਹਣ ਦਾ ਇਸ਼ਾਰਾ ਕੀਤਾ ਤੇ ਮੈਂ ਉਸਨੂੰ ਅੰਦਰ ਆਉਣ ਦੀ ਸਹਿਮਤੀ ਦਾ…। ਅੰਦਰ ਵੜਦੇ ਹੀ ਉਸਨੇ ਬਾਹਾਂ ਪਸਾਰ ਮੈਂਨੂੰ ਨਿਮੰਤ੍ਰਣ ਦਿੱਤਾ। ਮੈਂ ਕਦ ਉਸਦੇ ਨਾਲ ਚੁੰਬੜ ਗਈ ਪਤਾ ਹੀ ਨਾ ਲੱਗਾ……!!

   ੩.ਆਸ਼ੀਰਵਾਦ ਜਾਂ ਬਦਦੁਆ

-"ਮੰਮੀ ਜੀ… !! ਦੁੱਧ ਨੂੰ ਬਿੱਲੀ ਮੂੰਹ ਲਾ ਗਈ, ਡੋਲ ਦੇਵਾਂ"।
-"ਨਹੀਓ ਧੀਏ ਡੋਲ੍ਹਣਾ ਕਾਹਨੂੰ ਏ,  ਜਾਹ ਦਾਦੀ ਨੂੰ ਦੇ ਆਂ। ਖੁਸ਼ ਹੋ ਜੂ"
-"ਠੀਕ ਏ ਮੰਮੀ ਜੀ" ਧੀ ਆਪਣੀ ਮਾਂ ਦੀ ਅਕਲਮੰਦੀ 'ਤੇ ਮੁਸਕਰਾਈ 'ਤੇ ਦੁੱਧ ਦੀ  
ਭਰੀ ਗਲਾਸੀ  ਉਸਨੇ ਦਾਦੀ ਨੂੰ ਜਾਂ ਫੜ੍ਹਾਈ। ਦਾਦੀ ਇੱਕ ਦਮ ਗੱਟ ਗੱਟ ਕਰਦੀ ਸਾਰੇ ਦਾ ਸਾਰਾ ਦੁੱਧ ਇੱਕੋ ਸਾਹੀਂ ਗਟਾਰ ਗਈ। ਦੁੱਧ ਪੀਂਦੇ ਹੀ ਦਾਦੀ ਨੇ ਇੱਕ ਲੰਬਾ ਜਿਹਾ  ਹੋਕਾ ਭਰੀਆ 'ਤੇ ਪਿਆਰ ਭਿਜੀਆ ਨਜ਼ਰਾ ਨਾਲ ਤੱਕਦੇ, ਆਸ਼ੀਰਵਾਦ ਦਿੰਦਾ।"ਜਿੰਦੀ ਵਸਦੀ ਰੇਹ ਧੀਏ"। ਤੈਨੂੰ ਵੀ, ਇੰਜ ਹੀ ਸੇਵਾ ਕਰਣ ਵਾਲੀ ਧੀ ਰੱਬ ਦੇਵੇ"। ਦਾਦੀ  ਦਾ ਆਸ਼ੀਰਵਾਦ ਪੋਤੀ ਨੂੰ ਇੱਕ ਤੱਤੀ ਹਵਾ ਦਾ ਬੁੱਲਾ ਲੱਗੀਆ। ਜੋ ਉਸਦੇ ਜਿਸਮ ਨੂੰ ਛੂੰਹਦਾ, ਇੱਕ ਡਰ ਜਿਹਾ ਪੈਦਾ ਕਰਦਾ ਕਿਤੇ ਦੂਰ ਨਿੱਕਲ ਗਿਆ। ਉਹ ਬੇਵੱਸ ਡੁੰਨ ਵੱਟ ਬਣੀ ਆਪਣਾ ਆਪ ਸੰਭਾਲਦੀ ਠੰਠਬਰ ਗਈ 'ਤੇ ਮੂੰਹ 'ਚ ਉਗਲਾ ਪਾਉਦੀ, ਇੱਕ ਕੋਨੇ 'ਤੇ ਖੜ੍ਹੀ  ਸੋਚ ਰਹੀ ਸੀ ਕਿ ਦਾਦੀ ਨੇ ਉਸਨੂੰ ਆਸ਼ੀਰਵਾਦ ਦਿੱਤਾ ਹੈ ਜਾਂ ਫਿਰ…  ਫੋਕੀ ਵਡਿਆਈ ਖਟਣ ਦੀ ਕੋਈ  ਬਦਦੂਆ… ?

ਸੀਰੀ -ਭਿੰਦਰ ਜਲਾਲਾਬਾਦੀ



ਸੀਰੀ


ਭਿੰਦਰ ਜਲਾਲਾਬਾਦੀ

                ਜਦ ਲੋਕਾਂ ਨੇ ਕੁਲਬੀਰ ਨੂੰ ਉਸ ਦੇ ਬਾਪ ਵੱਲੋਂ 'ਬੇਦਖ਼ਲ' ਕਰਨ ਦੀ ਖ਼ਬਰ ਅਖ਼ਬਾਰਾਂ ਵਿਚ ਪੜ੍ਹੀ ਤਾਂ ਸਭ ਦਾ ਹੈਰਾਨੀ ਨਾਲ ਮੂੰਹ ਖੁੱਲ੍ਹਾ ਹੀ ਰਹਿ ਗਿਆ ਸਾਰਾ ਪਿੰਡ ਸਤੰਭ ਸੀ ਗੁਰਵੰਤ ਸਿੰਘ ਵੱਲੋਂ ਆਪਣੇ ਹੀ ਇਕਲੌਤੇ ਪੁੱਤਰ ਨੂੰ ਬੇਦਖ਼ਲ ਕਰਨਾ ਲੋਕਾਂ ਦੇ ਸੰਘ ਹੇਠੋਂ ਨਹੀਂ ਉੱਤਰ ਰਿਹਾ ਸੀ ਗੁਰਵੰਤ ਸਿੰਘ ਤਾਂ ਆਪਣੇ 'ਕੱਲੇ-'ਕੱਲੇ ਪੁੱਤਰ 'ਤੇ ਜਾਨ ਵਾਰਦਾ ਸੀ, ਲਹੂ ਡੋਲ੍ਹਦਾ ਸੀ ਕੁਲਬੀਰ ਦੇ ਇਕ ਬੋਲ 'ਤੇ ਗੁਰਵੰਤ ਸਿੰਘ ਆਪਣੇ ਆਪ ਨੂੰ ਸ਼ਰੇਆਮ ਨਿਲਾਮ ਕਰ ਸਕਦਾ ਸੀ ਉਹ ਆਪਣੇ ਇਕਲੌਤੇ ਪੁੱਤਰ ਦੇ ਮੂੰਹੋਂ ਨਿਕਲੀ ਗੱਲ ਭੁੰਜੇ ਨਹੀਂ ਡਿੱਗਣ ਦਿੰਦਾ ਸੀ ਹਰ ਵਾਹ ਲਾ ਕੇ ਪੂਰੀ ਕਰਦਾ ਸੀ
ਗੁਰਵੰਤ ਦੇ ਵਿਆਹ ਹੋਏ ਨੂੰ ਪੰਦਰਾਂ ਸਾਲ ਬੀਤ ਚੁੱਕੇ ਸਨ ਪਰ ਰੱਬ ਦੇ ਘਰੋਂ ਉਸ ਨੂੰ ਔਲਾਦ ਦੀ ਬਖ਼ਸ਼ਿਸ਼ ਨਾ ਹੋਈ ਰੱਬ ਨੂੰ ਮੰਨਣ ਵਾਲਾ ਗੁਰਵੰਤ ਸਿੰਘ ਆਪਣੀ ਜ਼ਿੰਦਗੀ ਵਿਚ ਮਸਤ ਰਿਹਾ ਲੋਕਾਂ ਨੇ ਉਸ ਨੂੰ 'ਚੈੱਕ-ਅੱਪ' ਕਰਵਾਉਣ ਲਈ ਪ੍ਰੇਰਿਆ ਪਰ ਉਸ ਨੇ ਕਿਸੇ ਦੀ ਪ੍ਰੇਰਨਾ ਦੀ ਕੋਈ ਪ੍ਰਵਾਹ ਨਾ ਕੀਤੀ ਬੁੜ੍ਹੀਆਂ ਨੇ ਵੀਹ ਸਾਧਾਂ-ਸੰਤਾਂ ਦੀ ਦੱਸ ਪਾਈ, ਪਰ ਗੁਰਵੰਤ ਸਿੰਘ ਸਾਧਾਂ ਨੂੰ ਵੈਸੇ ਹੀ 'ਬੂਬਨੇ' ਸਮਝਦਾ ਸੀ ਉਹ ਆਮ ਹੀ ਆਖਦਾ, "ਜਿਹੜੇ ਰੋਟੀ ਖਾਤਰ ਦਰ-ਦਰ ਭੌਂਕਦੇ ਫ਼ਿਰਦੇ , ਤੁਹਾਨੂੰ ਮੁੰਡਾ ਕਿੱਥੋਂ ਦੇ ਦੇਣਗੇ?" ਗੁਰਵੰਤ ਸਿੰਘ ਦੀ ਘਰਵਾਲੀ ਗੁਰਦੇਵ ਕੌਰ ਵੀ ਰੱਬ ਆਸਰੇ ਹੀ ਤੁਰਨ ਵਾਲੀ ਸੰਤੋਖੀ ਔਰਤ ਸੀ ਉਸ ਨੇ ਵੀ ਕਿਸੇ ਸਾਧ ਦੇ ਡੇਰੇ ਜਾ ਕੇ ਮੱਥਾ ਨਾ ਰਗੜਿਆ ਉਹਨਾਂ ਦੋਹਾਂ ਜੀਆਂ ਦੀਆਂ ਤਾਂ ਸੱਚੇ ਰੱਬ 'ਤੇ ਹੀ ਆਸਾਂ ਸਨ ਦਰ-ਦਰ ਭਟਕਣ ਵਾਲੇ ਦੋਨੋਂ ਹੀ ਨਹੀਂ ਸਨ ਭੈਣਾਂ ਭਰਾਵਾਂ ਨੇ ਗੁਰਵੰਤ ਨੂੰ ਦੂਜਾ ਵਿਆਹ ਕਰਨ ਦੀ ਸਲਾਹ ਦਿੱਤੀ ਪਰ ਉਸ ਨੇ ਫ਼ੇਰ ਨਾ ਪੈਰਾਂ 'ਤੇ ਪਾਣੀ ਪੈਣ ਦਿੱਤਾ, "ਜੇ ਮੇਰੇ ਕਰਮਾਂ ' ਹੋਊ, ਤਾਂ ਮੈਨੂੰ ਦੇਬੋ ਦੀ ਕੁੱਖੋਂ ਮਿਲ ਜਾਊ, ਮੈਂ ਕਾਹਨੂੰ ਬਹੁਤੇ ਢਕਵੰਜ ਕਰਾਂ? ਨਾਲੇ ਮੈਂ ਦੇਬੋ ਦਾ ਦਿਲ ਦੁਖੀ ਕਰੂੰ ਤੇ ਨਾਲੇ ਅਗਲੀ ਨੂੰ ਪਰੁੰਨ੍ਹ ਕੇ ਰੱਖ ਦਿਊਂ! ਜੇ ਉਹਦੀ ਕੁੱਖੋਂ ਵੀ ਕੋਈ ਔਲਾਦ ਨਾ ਹੋਈ, ਫ਼ੇਰ ਰੱਬ ਦਾ ਕੀ ਕਰ ਲਵਾਂਗੇ?" ਉਹ ਦੂਜੇ ਵਿਆਹ ਨੂੰ ਵੀ ਲੱਤ ਨਾ ਲਾਉਂਦਾ ਅਤੇ ਸੱਚੇ ਦਾਤੇ ਅੱਗੇ ਹੀ ਅਰਦਾਸਾਂ ਕਰਦਾ
ਪੂਰੇ ਅਠਾਰਾਂ ਸਾਲ ਬਾਅਦ ਉਸ ਦੀਆਂ ਅਰਦਾਸਾਂ ਦਰਗਾਹ ਪ੍ਰਵਾਨ ਹੋਈਆਂ ਗੁਰਵੰਤ ਸਿੰਘ ਦੇ ਘਰ 'ਤੇ ਰੱਬ ਦੀ ਮਿਹਰ ਹੋਈ ਉਹਨਾਂ ਦੇ ਘਰ ਇਕ ਪੁੱਤਰ ਨੇ ਜਨਮ ਲਿਆ ਕੋਈ ਹੋਰ ਖ਼ੁਸ਼ੀ ਮਨਾਉਣ ਦੀ ਜਗਾਹ ਉਹ ਸਿੱਧਾ ਗੁਰਦੁਆਰੇ ਪਹੁੰਚਿਆ ਅਤੇ ਸ਼ੁਕਰਾਨੇਂ ਦੀ ਅਰਦਾਸ ਕਰਵਾਈ, ਹੁਕਮਨਾਮਾ ਲਿਆ ਅਤੇ ਕਾਕੇ ਦਾ ਨਾਮ 'ਕੱਕੇ' 'ਤੇ ਨਿਕਲਿਆ ਘਰ ਕੇ ਉਸ ਨੇ ਪੁੱਤਰ ਦਾ ਨਾਂ 'ਕੁਲਬੀਰ ਸਿੰਘ' ਰੱਖਿਆ ਲੋਕ ਗੁਰਵੰਤ ਨੂੰ ਵਧਾਈਆਂ ਦਿੰਦੇ ਤਾਂ ਉਹ ਅਹਿਸਾਨ ਵਜੋਂ ਅਸਮਾਨ ਵੱਲ ਮੂੰਹ ਕਰਕੇ ਹੱਥ ਜੋੜ ਦਿੰਦਾ ਅਤੇ ਉਸ ਦਾ ਸ਼ੁਕਰਾਨਾਂ ਕਰਦਾ ਨਾ ਥੱਕਦਾ
ਗੁਰਵੰਤ ਸਿੰਘ ਸਿੱਧਾ-ਸਾਦਾ ਬੰਦਾ, ਰੱਬ ਦੀਆਂ ਦਿੱਤੀਆਂ ਖਾਣ ਵਾਲਾ ਇਨਸਾਨ ਸੀ ਉਸ ਦੇ ਘਰਵਾਲੀ ਦੇਬੋ ਵੀ ਵਲ-ਫ਼ੇਰ ਵਾਲੀ ਨਹੀਂ ਸੀ ਕੁਲਬੀਰ ਦੇ ਪੂਰੇ ਇਕ ਸਾਲ ਦਾ ਹੋਣ 'ਤੇ ਗੁਰਵੰਤ ਨੇ ਡੰਡਾਉਤ ਕਰਨ ਵਜੋਂ ਸ੍ਰੀ ਆਖੰਡ ਪਾਠ ਪ੍ਰਕਾਸ਼ ਕਰਵਾਇਆ ਰਿਸ਼ਤੇਦਾਰ ਬੁਲਾਏ ਅਤੇ ਭੈਣਾਂ-ਭਾਣਜੀਆਂ ਨੂੰ ਦਾਨ ਪੁੰਨ ਵਜੋਂ ਲੀੜਾ-ਕੱਪੜਾ ਵੀ ਦਿੱਤਾ ਗਿਆ ਗੁਰਵੰਤ ਸਿੰਘ ਅਤੇ ਗੁਰਦੇਵ ਕੌਰ ਅਤੀਅੰਤ ਖ਼ੁਸ਼ ਸਨ ਗੁਰਵੰਤ ਕੁਲਬੀਰ ਨੂੰ ਆਪਣੇ ਮੋਢਿਆਂ 'ਤੇ ਚੁੱਕੀ ਰੱਖਦਾ ਗੁਰਦੁਆਰੇ ਮੱਥਾ ਟਿਕਾਅ ਕੇ ਲਿਆਉਂਦਾ ਅਤੇ ਫ਼ੇਰ ਖੇਤ ਭਲਵਾਨੀ ਗੇੜੀ ਲੁਆਉਂਦਾ ਆਪ ਦੁੱਧ ਪੀਣ ਨੂੰ ਦਿੰਦਾ ਅਤੇ ਖੇਤ ਵਿਚ ਦੌੜ ਵੀ ਲੁਆਈ ਰੱਖਦਾ, "ਐਵੇਂ ਰਿੱਗਲ ਜਿਹਾ ਨਹੀਂ ਬਣਨਾਂ ਪੁੱਤ! ਡੰਡਾ ਬਣਨੈਂ, ਡੰਡਾ!" ਉਹ ਕੁਲਬੀਰ ਨੂੰ ਥਾਪੜਾ ਦੇ ਕੇ ਕਹਿੰਦਾ
ਪੰਜਵੀਂ ਜਮਾਤ ਤੱਕ ਉਹ ਕੁਲਬੀਰ ਨੂੰ ਆਪ ਘੰਧੇੜੇ ਬਿਠਾ ਕੇ ਸਕੂਲ ਛੱਡ ਕੇ ਆਉਂਦਾ ਰਿਹਾ ਫ਼ਿਰ ਜਦ ਉਹ ਮਿਡਲ ਅਤੇ ਹਾਈ ਸਕੂਲ ਵਿਚ ਦਾਖ਼ਲ ਹੋਇਆ ਤਾਂ ਹੁਣ ਉਸ ਨੂੰ ਬਾਪੂ ਦੇ ਸਕੂਲ ਆਉਣ 'ਤੇ ਸ਼ਰਮ ਆਉਣ ਲੱਗ ਪਈ ਬਿਰਧ ਬਾਪੂ ਦੀ ਸਣ ਵਰਗੀ ਦਾਹੜੀ ਵੇਖ ਕੇ ਉਸ ਨੂੰ ਲੱਜ ਜਿਹੀ ਜਾਂਦੀ
"
ਤੂੰ ਮੇਰੇ ਬੁੱਢੇ ਵਾਰੇ ਜਾ ਕੇ ਹੋਇਐਂ ਕੁਲਬੀਰਿਆ! ਬਾਪੂ ਦੇ ਰਹਿਣ ਸਹਿਣ ਤੋਂ ਸ਼ਰਮ ਨਹੀਂ ਮੰਨੀਦੀ ਹੁੰਦੀ! ਸਭ ਦੁਨੀਆਂ ਨੂੰ ਪਤੈ ਬਈ ਮੈਂ ਤੈਨੂੰ ਕਿੰਨੇ ਤਰਲਿਆਂ ਨਾਲ ਲਿਐ! ਬੁੱਢਾ ਹੋ ਗਿਆ ਸੀ ਮੈਂ ਰੱਬ ਅੱਗੇ ਨੱਕ ਰਗੜਦਾ! ਬੁੱਢੇ ਬਾਪੂ ਦੀ ਸ਼ਰਮ ਨਹੀਂ ਕਰੀਦੀ ਹੁੰਦੀ!" ਪਰ ਕੁਲਬੀਰ ਬਾਹਰਲੇ ਪਿੰਡਾਂ ਤੋਂ ਸਕੂਲ ਆਉਂਦੇ ਮੁੰਡਿਆਂ ਤੋਂ ਬੁੱਢੇ ਅਤੇ ਸਾਦੇ ਬਾਪੂ ਦੀ ਹੋਂਦ ਅਤੇ ਪਹਿਚਾਣ ਛੁਪਾਈ ਰੱਖਦਾ ਸੀ ਜਦ ਕਦੇ ਰਾਹ ਖਹਿੜੇ ਉਸ ਨੂੰ ਬਾਪੂ ਮਿਲ ਜਾਂਦਾ ਤਾਂ ਉਹ ਸ਼ਰਮਿੰਦਗੀ ਵਜੋਂ ਉਸ ਵੱਲੋਂ ਪਾਸਾ ਹੀ ਵੱਟ ਲੈਂਦਾ ਇਸ ਗੱਲ ਦਾ ਗੁਰਵੰਤ ਨੂੰ ਅਥਾਹ ਅਫ਼ਸੋਸ ਹੁੰਦਾ ਕਿ ਇੱਕੋ ਇਕ ਪੁੱਤ ਰੱਬ ਤੋਂ ਮਸਾਂ ਨੱਕ ਰਗੜ-ਰਗੜ ਕੇ ਲਿਆ ਸੀ, ਹੁਣ ਮੇਰੇ ਬੁੜ੍ਹਾਪੇ ਕਾਰਨ ਉਹ ਲੋਕਾਂ ਵਿਚ ਵੀ ਮਿਲਣੋਂ ਪਾਸਾ ਵੱਟਦਾ ਹੈ ਨਮੋਸ਼ੀ ਮੰਨਦਾ ਹੈ ਪਰ ਇਹ ਗੱਲ ਉਹ ਗੁਰਦੇਵ ਕੌਰ ਤੋਂ ਛੁਪਾਈ ਰੱਖਦਾ ਉਸ ਨੂੰ ਇਹ ਸੀ ਕਿ ਜਦ ਦੇਬੋ ਨੂੰ ਇਸ ਗੱਲ ਦਾ ਪਤਾ ਲੱਗੇਗਾ ਤਾਂ ਉਹ ਉਦਾਸ ਹੋ ਜਾਵੇਗੀ ਇਹ ਗੱਲ ਉਸ ਦੇ ਮਨ ਵਿਚ ਰੋੜ ਵਾਂਗ ਰੜਕਦੀ ਰਹਿੰਦੀ ਅਤੇ ਉਹ ਬੜੇ ਸਬਰ ਨਾਲ ਜਰਦਾ, "ਅਜੇ ਨਿਆਣਾਂ ਹੈ! ਜਦ ਸਿਆਣਾਂ ਹੋ ਗਿਆ, ਆਪੇ ਸਮਝ ਆਜੂਗੀ ਨਲਾਇਕ ਨੂੰ!" ਉਹ ਆਪਣੇ ਆਪ ਨੂੰ ਉਚੀ ਸਾਰੀ ਆਖਦਾ
ਸਮਾਂ ਪਾ ਕੇ ਕੁਲਬੀਰ ਫ਼ੌਜ ਵਿਚ ਭਰਤੀ ਹੋ ਗਿਆ ਉਸ ਦਾ ਵਿਛੋੜਾ ਦੋਹਾਂ ਜੀਆਂ ਨੂੰ ਬਿੱਛੂ ਵਾਂਗ ਡੰਗਦਾ
"
ਜੇ ਉਹਨੂੰ ਸਾਰੀ ਉਮਰ ਹਿੱਕ ਨਾਲ ਲਾਈ ਰੱਖਾਂਗੇ ਤਾਂ ਉਹਦੀ ਜਿੰਦਗੀ ਤਬਾਹ ਕਰਾਂਗੇ ਦੇਬੋ! ਫ਼ੌਜ ' ਜਾ ਕੇ ਉਹਨੂੰ ਲੋਕਾਂ ' ਰਹਿਣਾਂ ਬਹਿਣਾਂ ਤਾਂ ਆਊ? ਇੱਥੇ ਪਿੰਡ ' ਰਹਿ ਕੇ ਤਾਂ ਆਪਣੇ ਵਰਗਾ ਉਜੱਡ ਬਣੂੰ! ਫ਼ੇਰ ਆਪਣੇ ਮਰਿਆਂ ਤੋਂ ਆਪਾਂ ਨੂੰ ਦੋਸ਼ ਦਿਆ ਕਰੂਗਾ, ਬਈ ਮੈਨੂੰ ਬਾਹਰਲੀ ਹਵਾ ਨਹੀਂ ਲੱਗਣ ਦਿੱਤੀ ਮੇਰੇ ਖ਼ੁਦਗਰਜ ਮਾਪਿਆਂ ਨੇ!" ਆਖ ਕੇ ਉਹ ਆਪਣੇ ਆਪ ਨੂੰ ਹੀ ਧਰਵਾਸ ਦੇ ਲੈਂਦਾ ਪਰ ਦੇਬੋ ਚੁੱਪ ਰਹਿੰਦੀ
ਕੁਲਬੀਰ ਦੀ ਬਦਲੀ ਫ਼ਿਰੋਜ਼ਪੁਰ ਦੀ ਹੋ ਗਈ ਅਤੇ ਉਸ ਦੀ ਚਿੱਠੀ ਆਈ ਕਿ ਮੈਨੂੰ ਦਸ ਕਿੱਲੋ ਖੋਆ ਮਾਰ ਕੇ ਕਿਸੇ ਦੇ ਹੱਥ ਭੇਜ ਦਿਓ! ਬਾਪੂ ਤਕਲੀਫ਼ ਨਾ ਕਰੇ, ਕਿਸੇ ਹੋਰ ਹੱਥ ਖੋਆ ਭੇਜ ਦੇਣਾਂ
"
ਲੈ! ਤਕਲੀਫ਼ ਕਾਹਦੀ ? ਆਹ ਤਾਂ ਫ਼ਰੋਜਪੁਰ ਖੜ੍ਹੈ! ਮੈਂ ਆਪਣੇ ਸ਼ੇਰ ਨੂੰ ਆਪ ਖੋਆ ਮਾਰ ਕੇ ਹੱਥੀਂ ਦੇ ਕੇ ਆਊਂ! ਸਿਆਣੇ ਕਹਿੰਦੇ , ਹੱਥੀ ਵਣਜ ਪਰਾਈ ਖੇਤੀ, ਕਦੇ ਨਾ ਹੁੰਦੇ ਬੱਤੀਆਂ ਤੋਂ ਤੇਤੀ! ਤੂੰ ਖੋਆ ਮਾਰ, ਮੈਂ ਆਪ ਫ਼ੜਾ ਕੇ ਆਊਂ ਮੇਰੇ ਸ਼ੇਰ ਬੱਗੇ ਨੂੰ ਖੋਆ!"
ਗੁਰਦੇਵ ਕੌਰ ਸਾਰੀ ਰਾਤ ਖੋਆ ਮਾਰਦੀ ਰਹੀ ਗੁਰਵੰਤ ਦੋ ਕੁ ਘੰਟੇ ਸੌਂ ਲਿਆ ਸੀ
ਸਵੇਰੇ ਉਹ ਤੁਰ ਕੇ ਹੀ ਅੰਮ੍ਰਿਤਸਰ ਪਹੁੰਚਿਆ ਅਤੇ ਉਥੋਂ ਬੱਸ ਫ਼ੜਕੇ ਫ਼ਿਰੋਜ਼ਪੁਰ ਜਾ ਉੱਤਰਿਆ ਖੋਏ ਦਾ ਪੀਪਾ ਉਸ ਨੇ ਬੜੇ ਉਤਸ਼ਾਹ ਨਾਲ ਮੋਢਿਆਂ 'ਤੇ ਚੁੱਕਿਆ ਹੋਇਆ ਸੀ ਇਹ ਖੋਆ ਉਸ ਦੇ ਪੁੱਤ ਨੇ ਖਾਣਾਂ ਸੀ ਖਾ ਕੇ ਸਰੀਰ ਬਣਾਉਣਾ ਸੀ ਫ਼ੌਜ ਦੀ ਨੌਕਰੀ ਕਰਨੀ ਸੀ ਚਾਰ ਪੈਸੇ ਜੋੜ ਕੇ ਉਸ ਦਾ ਵਿਆਹ ਵੀ ਕਰਾਂਗੇ ਤੇ ਫ਼ੇਰ ਮੇਰੇ ਪੋਤੇ ਮੇਰੇ ਮੋਢਿਆਂ 'ਤੇ ਖੇਡਿਆ ਕਰਨਗੇ ਘਰ ਰੌਣਕ ਲੱਗੀ ਰਿਹਾ ਕਰੇਗੀ ਕੀ ਹੋ ਗਿਆ ਰੱਬ ਨੇ ਮੈਨੂੰ ਬੁੱਢੇ ਹੋਏ ਨੂੰ ਪੁੱਤ ਦਿੱਤਾ? ਅਜੇ ਤਾਂ ਮੈਂ ਵੀ ਘੋੜ੍ਹੇ ਵਰਗਾ ਤੁਰਿਆ ਫ਼ਿਰਦੈਂ! ਬੁਣਤੀਆਂ ਬੁਣਦਾ ਉਹ ਐਡਰੈੱਸ ਵਾਲੀ ਚਿੱਠੀ ਹੱਥ ਵਿਚ ਫ਼ੜੀ ਲੋਕਾਂ ਨੂੰ ਦਿਖਾਉਂਦਾ ਆਰਮੀ ਦੀ ਛਾਉਣੀਂ ਪਹੁੰਚ ਗਿਆ
ਛਾਉਣੀ ਦੇ ਬਾਹਰ ਖੜ੍ਹੇ ਫ਼ੌਜੀਆਂ ਨੂੰ ਉਸ ਨੇ ਕੁਲਬੀਰ ਦਾ ਨਾਂ ਲੈ ਕੇ ਖੋਆ ਲਿਆਉਣ ਬਾਰੇ ਦੱਸਿਆ ਤਾਂ ਕੁਲਬੀਰ ਦੀ ਉਮਰ ਦਾ ਫ਼ੌਜੀ ਜੁਆਨ ਕੁਆਟਰਾਂ ਵੱਲ ਨੂੰ ਚਲਾ ਗਿਆ ਅਤੇ ਕੁਝ ਪਲਾਂ ਵਿਚ ਹੀ ਫ਼ੌਜੀ ਵਰਦੀ ਵਿਚ ਕੱਸਿਆ ਕੁਲਬੀਰ ਆਉਂਦਾ ਦਿਸਿਆ ਤਾਂ ਗੁਰਵੰਤ ਦਾ ਸੀਨਾਂ ਗਜ ਚੌੜਾ ਹੋ ਗਿਆ
ਗੁਰਵੰਤ ਨੇ ਖੋਏ ਵਾਲਾ ਪੀਪਾ ਪਾਸੇ ਰੱਖ ਕੇ ਪੁੱਤ ਨੂੰ ਗਲਵਕੜੀ ਜਾ ਪਾਈ ਉਸ ਦਾ ਕਾਲਜਾ ਠਰ ਗਿਆ ਜਿਵੇਂ ਰੇਗਿਸਤਾਨ ਵਿਚ ਸੀਤ ਕਣੀਂ ਡਿੱਗਦੀ ਹੈ ਜੁੱਗੜਿਆਂ ਤੋਂ ਪਿਆਸੇ ਪਪੀਹੇ ਦੇ ਮੁੱਖ ਵਿਚ ਸੁਆਤੀ ਬੂੰਦ ਪੈਣ ਵਾਂਗ! ਪਰ ਕੁਲਬੀਰ ਉਸ ਨੂੰ ਮਿਲਣ ਵਿਚ ਸੰਕੋਚ ਕਰ ਰਿਹਾ ਸੀ
"
ਯਾਰ ਕਿੰਨੀ ਦੂਰੋਂ ਬੰਦਾ ਖੋਆ ਲੈ ਕੇ ਆਇਐ, ਚਾਹ ਪਾਣੀ ਤਾਂ ਪੁੱਛ ਲੈ!" ਕਿਸੇ ਫ਼ੌਜੀ ਸਾਥੀ ਨੇ ਟਕੋਰ ਮਾਰੀ
ਕੁਲਬੀਰ ਬਾਪੂ ਨੂੰ ਅੰਦਰ ਲੈ ਗਿਆ ਉਸ ਨੇ ਆਪਣੇ ਮੂੰਹੋਂ ਇਕ ਵਾਰ ਵੀ "ਬਾਪੂ ਜੀ" ਨਹੀਂ ਕਿਹਾ ਸੀ ਇਹੀ ਕਾਰਨ ਸੀ ਕਿ ਗੁਰਵੰਤ ਦੀ ਹਿੱਕ ਸੜ ਗਈ ਸੀ ਅਤੇ ਕਾਲਜਾ ਲੂਹਿਆ ਗਿਆ ਸੀ
ਉਸ ਨੇ ਬਾਪੂ ਨੂੰ ਫ਼ੌਜੀ ਕੰਨਟੀਨ ਵਿਚ ਬੈਠਣ ਦਾ ਰੁੱਖਾ ਜਿਹਾ ਇਸ਼ਾਰਾ ਕੀਤਾ ਜਿਵੇਂ ਸੱਤ ਬਿਗਾਨਿਆਂ ਨੂੰ ਕਰੀਦਾ ਹੈ! ਬਾਪੂ ਹੋਰ ਅਵਾਜ਼ਾਰ ਹੋ ਗਿਆ ਉਸ ਦੇ ਅਹਿਸਾਸ ਕਤਲ ਹੋ ਗਏ ਅਤੇ ਜਜ਼ਬਾਤ ਖ਼ੂਨੋਂ-ਖ਼ੂਨ!
ਇਕ ਫ਼ੌਜੀ ਜੁਆਨ ਚਾਹ ਦਾ ਕੱਪ ਅਤੇ ਗੁਲੂਕੋਜ਼ ਦੇ ਬਿਸਕੁਟ ਗੁਰਵੰਤ ਦੇ ਅੱਗੇ ਰੱਖ ਗਿਆ
"
ਕੌਣ ਆਇਐ?" ਕੰਨਟੀਨ ਵਿਚ ਇਕ ਪਾਸੇ ਖੜ੍ਹੇ ਫ਼ੌਜੀਆਂ ਨੇ ਕੁਲਬੀਰ ਨੂੰ ਪੁੱਛਿਆ, "ਬਾਪੂ ਜੀ ਆਏ ?"
ਕੁਲਬੀਰ ਦੇ ਮੂੰਹੋਂ "ਮੇਰੇ ਬਾਪੂ ਜੀ" ਸੁਣਨ ਲਈ ਗੁਰਵੰਤ ਦੇ ਕੰਨ ਤਰਸੇ ਪਏ ਸਨ
"
ਸਾਡਾ ਸੀਰੀ ਆਇਐ! ਬਾਪੂ ਜੀ ਤਾਂ ਢਿੱਲੇ ਸੀ, ਨਹੀਂ ਸਕੇ! ਖੋਆ ਦੇ ਕੇ ਉਹਨਾਂ ਨੇ ਸੀਰੀ ਨੂੰ ਭੇਜਤਾ!" ਕੁਲਬੀਰ ਦੇ ਮੂੰਹੋਂ ਨਿਕਲੇ ਸ਼ਬਦ ਗੁਰਵੰਤ ਦੀ ਰੂਹ ਵਲੂੰਧਰ ਗਏ ਅਤੇ ਉਹ ਚਾਹ ਅਤੇ ਬਿਸਕੁਟ ਛੱਡ ਕੇ ਆਪਣੇ ਰਸਤੇ ਪੈ ਗਿਆ ਸਾਰੀ ਉਮਰ ਕਿਸੇ ਬੱਚੇ ਦੇ ਮੂੰਹੋਂ 'ਬਾਪੂ' ਸ਼ਬਦ ਨੂੰ ਤਰਸਦਾ ਗੁਰਵੰਤ ਅੰਦਰੋਂ ਲਹੂ-ਲੁਹਾਣ ਹੋਇਆ ਪਿਆ ਸੀ ਅਤੇ ਉਸ ਦੀ ਆਤਮਾਂ ਵਿਲਕੀ ਜਾ ਰਹੀ ਸੀ ਘਰੇ ਪਹੁੰਚਣ ਦੀ ਬਜਾਏ ਉਹ ਅਖ਼ਬਾਰ ਦੇ ਦਫ਼ਤਰ ਪਹੁੰਚਿਆ ਅਤੇ 'ਬੇਦਖ਼ਲੀ' ਦਾ ਨੋਟਿਸ ਦੇ ਦਿੱਤਾ

Tuesday, June 15, 2010

ਦੋ ਕਹਾਣੀਆਂ- ਭਿੰਦਰ ਜਲਾਲਾਬਾਦੀ

ਦੋ ਕਹਾਣੀਆਂ
ਭਿੰਦਰ ਜਲਾਲਾਬਾਦੀ 
ਆਖ਼ਰੀ ਦਾਅ 
 ਰਣਦੀਪ ਇੰਗਲੈਂਡ ਵਿੱਚ 'ਕੱਚਾ' ਸੀ। ਉਸ ਨੂੰ 'ਪੱਕੇ' ਹੋਣ ਦੀ ਆਸ ਵੀ ਬੱਝਦੀ ਦਿਖਾਈ ਨਹੀਂ ਦਿੰਦੀ ਸੀ। ਬਾਪ ਸਿਰ ਵਲਾਇਤ ਦਾ ਚੜ੍ਹਿਆ ਕਰਜ਼ਾ ਉਸ ਦੇ ਮਨ 'ਤੇ ਬੁਖ਼ਾਰ ਵਾਂਗ ਚੜ੍ਹਿਆ ਰਹਿੰਦਾ। ਵਲਾਇਤ ਭੇਜਣ ਮੌਕੇ ਬਾਪ ਨੇ ਜ਼ਮੀਨ ਦੇ ਨੰਬਰ ਦੇ ਕੇ, ਫ਼ਾਇਨੈਂਸ ਕੰਪਨੀ ਤੋਂ ਛੇ ਲੱਖ ਰੁਪਿਆ ਵਿਆਜੂ ਚੁੱਕਿਆ ਸੀ ਅਤੇ ਘਰੇ ਪਈ 'ਭੂਰ-ਚੂਰ' ਵੀ ਰਣਬੀਰ ਦੇ ਇੰਗਲੈਂਡ ਪਹੁੰਚਣ ਦੇ 'ਲੇਖੇ' ਲੱਗ ਗਈ ਸੀ।
 ਰਣਬੀਰ ਨੇ ਹੀ 'ਬਾਹਰ' ਆਉਣ ਦੀ ਰਟ ਲਾਈ ਰੱਖੀ ਸੀ ਅਤੇ ਹਿੰਡ ਨਹੀਂ ਛੱਡੀ ਸੀ। ਗ਼ਰੀਬ ਬਾਪ ਦੇ ਗਲ਼ 'ਗੂਠਾ' ਦੇ ਕੇ ਆਪਣੀ ਬਾਹਰ ਆਉਣ ਦੀ ਜ਼ਿਦ ਪੁਗਾਈ ਸੀ। ਰਣਬੀਰ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਬਾਪ 'ਕੱਲੇ-'ਕੱਲੇ ਪੁੱਤ ਨੂੰ ਪ੍ਰਦੇਸ ਤੋਰਨ ਦੇ ਹੱਕ ਵਿੱਚ ਨਹੀਂ ਸੀ। ਢਿੱਡ ਦੀ ਆਂਦਰ ਨੂੰ ਉਹ ਆਪਣੀਆਂ ਅੱਖਾਂ ਤੋਂ ਪਰ੍ਹੇ ਨਹੀਂ ਕਰਨਾ ਚਾਹੁੰਦਾ ਸੀ। ਪਰ ਕੀ ਕਰਦਾ? ਉਹ ਸੁੱਖਾਂ ਸੁੱਖ-ਸੁੱਖ ਕੇ ਮਸਾਂ ਲਏ ਸੁੱਖੀ ਲੱਧੇ ਪੁੱਤਰ ਦੀ ਜ਼ਿਦ ਅੱਗੇ ਹਾਰ ਗਿਆ ਸੀ ਅਤੇ ਉਸ ਨੇ ਪੁੱਤਰ ਦੀ ਖ਼ੁਸ਼ੀ ਲਈ ਫ਼ਾਈਨੈਂਸ ਕੰਪਨੀ ਦੇ ਜਾ ਕੇ ਛੇ ਲੱਖ ਰੁਪਏ 'ਤੇ ਅੰਗੂਠਾ ਛਾਪ ਦਿੱਤਾ ਸੀ ਅਤੇ ਜ਼ਮੀਨ ਦੇ ਨੰਬਰ ਦੇ ਦਿੱਤੇ ਸਨ। ਕਰਜ਼ਾ ਮੋੜਨ ਦੀ ਸ਼ਰਤ ਤਿੰਨ ਸਾਲ ਰੱਖੀ ਗਈ ਸੀ, ਨਾ ਮੋੜਨ ਦੀ ਸੂਰਤ ਵਿੱਚ ਜ਼ਮੀਨ 'ਕੁਰਕ' ਹੋ ਜਾਣੀ ਸੀ।
 ਵਲਾਇਤ ਪਹੁੰਚ ਕੇ ਉਸ ਦਾ ਜ਼ਿੰਦਗੀ ਜਿਉਣ ਦਾ ਉਤਸ਼ਾਹ ਮਾਰਿਆ ਗਿਆ ਅਤੇ ਉਲੀਕੇ ਸੁਪਨੇ ਚਕਨਾਚੂਰ ਹੋ ਗਏ।
 ਸਵੇਰੇ ਰੋਟੀ ਲੜ ਬੰਨ੍ਹ ਉਹ ਲਾਵਾਰਸਾਂ ਵਾਂਗ ਗੁਰਦੁਆਰੇ ਦੇ ਚੌਕ ਕੋਲ ਜਾ ਖੜ੍ਹਦਾ। ਕਦੇ
ਉਸ ਨੂੰ ਕੰਮ ਮਿਲ ਜਾਂਦਾ ਅਤੇ ਕਦੇ-ਕਦੇ ਹਫ਼ਤਾ-ਹਫ਼ਤਾ ਦਿਹਾੜੀ ਨਸੀਬ ਨਾ ਹੁੰਦੀ। ਜੋ ਰਣਬੀਰ ਗਾਹੇ-ਵਗਾਹੇ ਕਮਾਉਂਦਾ, ਉਸ ਨਾਲ ਤਾਂ ਕਮਰੇ ਦਾ ਕਿਰਾਇਆ ਹੀ ਮਸਾਂ ਤੁਰਦਾ ਸੀ। ਮਚਦੇ ਢਿੱਡ ਦੀ ਅੱਗ ਬੁਝਾਉਣ ਵਾਸਤੇ ਰੋਟੀ ਉਸ ਨੂੰ ਗੁਰਦੁਆਰੇ ਤੋਂ ਖਾਣੀ ਪੈਂਦੀ। ਮਾਂ-ਬਾਪ ਨੂੰ ਪਿੰਡ ਫ਼ੋਨ ਕਰਨ ਨੂੰ ਉਸ ਦੀ ਵੱਢੀ ਰੂਹ ਨਹੀਂ ਕਰਦੀ ਸੀ। ਫ਼ੋਨ ਕਰਦਾ ਵੀ ਕਿਸ ਖ਼ੁਸ਼ੀ ਜਾਂ ਉਤਸ਼ਾਹ ਵਿਚ? ਉਸ ਦੀ ਤਾਂ ਆਪਣੀ ਜ਼ਿੰਦਗੀ ਵਿੱਚ ਭੰਗ ਭੁੱਜੀ ਜਾ ਰਹੀ ਸੀ! ਬਾਪ ਦੀ ਕਬੀਲਦਾਰੀ ਦਾ ਫ਼ਿਕਰ ਉਸ ਨੂੰ ਤੋੜ-ਤੋੜ ਖਾਂਦਾ ਰਹਿੰਦਾ। ਰਣਬੀਰ ਨੂੰ ਨਾ ਦਿਨੇ ਚੈਨ ਅਤੇ ਨਾ ਰਾਤ ਨੂੰ ਨੀਂਦ ਪੈਂਦੀ ਸੀ। ਉਸ ਦੀ ਦੇਹ ਨੂੰ ਦਿਨ ਰਾਤ ਤੋੜਾ-ਖੋਹੀ ਲੱਗੀ ਰਹਿੰਦੀ।
 ''ਮੈਂ ਤਾਂ ਬਾਪੂ ਦੇ ਠੂਠੇ ਵੀ ਡਾਂਗ ਮਾਰੀ! ਜਿਹੜੇ ਦੋ ਸਿਆੜ ਸੀ, ਉਹ ਵੀ ਗਿਰਵੀ ਰਖਵਾ ਦਿੱਤੇ, ਹੁਣ ਮੋੜੂੰ ਕਿੱਥੋਂ?" ਕਦੇ-ਕਦੇ ਉਹ ਬੈੱਡ ਵਿੱਚ ਪਿਆ ਆਪਣੇ ਆਪ ਨੂੰ ਲਾਅਣਤ ਪਾਉਂਦਾ ਅਤੇ ਉਸ ਦਾ ਉੱਚੀ-ਉੱਚੀ ਰੋਣ ਨਿਕਲ ਜਾਂਦਾ। ਉਸ ਦਾ ਦਿਮਾਗ ਘੋੜ-ਦੌੜ ਵਿੱਚ ਹੀ ਪਿਆ ਰਹਿੰਦਾ ਅਤੇ ਜ਼ਿੰਦਗੀ ਦੀ ਗੱਡੀ ਹਨ੍ਹੇਰੀ ਖੱਡ ਵੱਲ ਨੂੰ ਸਰਕਦੀ ਜਾਪਦੀ। ਇਹਨਾਂ ਸੋਚਾਂ ਵਿੱਚ ਰੁਲਿਆ ਰਣਬੀਰ ਇੱਕ ਦਿਨ ਸਾਈਕਲ 'ਤੇ ਚੜ੍ਹਿਆ ਆ ਰਿਹਾ ਸੀ। ਦਿਮਾਗ ਉਸ ਦਾ ਟਿਕਾਣੇ ਨਹੀਂ ਸੀ। ਪੰਜ ਦਿਨ ਹੋ ਗਏ ਸਨ, ਕੋਈ ਕੰਮ ਨਹੀਂ ਮਿਲਿਆ ਸੀ। ਉਹ ਦੁਪਿਹਰ ਤੱਕ ਗੁਰਦੁਆਰੇ ਦੇ ਚੌਕ ਕੋਲ ਖੜ੍ਹ ਕੇ ਨਿਰਾਸ਼ ਹੋਇਆ ਮੁੜ ਆਉਂਦਾ। ਕਮਰੇ ਦਾ ਕਿਰਾਇਆ ਉਸ ਦੇ ਜ਼ਿਹਨ ਵਿੱਚ ਕੀਰਨੇਂ ਪਾ ਰਿਹਾ ਸੀ। ਕਦੇ-ਕਦੇ ਉਸ ਦਾ ਮਨ ਉਚਾਟ ਹੋ ਕੇ ਖ਼ੁਦਕਸ਼ੀ ਕਰਨ ਨੂੰ ਕਰਦਾ। ਅੱਜ ਉਸ ਦੇ ਪੱਲੇ ਇੱਕ 'ਪੈਨੀ' ਵੀ ਨਹੀਂ ਸੀ। ਸੋਚਾਂ ਉਸ ਨੂੰ ਅੰਦਰੋ-ਅੰਦਰੀ ਘੁਣ ਵਾਂਗ ਖਾ ਰਹੀਆਂ ਸਨ। ਮਜਬੂਰ ਬਾਪ ਦਾ ਗਰੀਬੜਾ ਜਿਹਾ ਭੋਲਾ ਚਿਹਰਾ ਉਸ ਦੇ ਸਿਰ ਵਿੱਚ ਵਦਾਣ ਵਾਂਗ ਸੱਲ ਕਰੀ ਜਾ ਰਿਹਾ ਸੀ। ਅਜੇ ਉਸ ਨੇ ਸਾਈਕਲ ਵੱਡੀ ਸੜਕ ਤੋਂ ਮੋੜਿਆ ਹੀ ਸੀ ਕਿ ਅਚਾਨਕ ਇੱਕ ਗੋਰੀ ਬਿਰਧ ਮਾਈ ਉਸ ਦੇ ਸਾਈਕਲ ਅੱਗੇ ਆ ਗਈ। ਰਣਬੀਰ ਦੇ ਬਰੇਕ ਲਾਉਂਦਿਆਂ-ਲਾਉਂਦਿਆਂ ਸਾਈਕਲ ਬੁੱਢੀ ਵਿੱਚ ਜਾ ਵੱਜਿਆ। ਕਸੂਰ ਸਾਰਾ ਰਣਬੀਰ ਦਾ ਵੀ ਨਹੀਂ ਸੀ। ਮਾਈ ਵੀ ਅੰਨ੍ਹੇਵਾਹ ਸੜਕ ਨੂੰ ਧੁੱਸ ਦੇਈ ਤੁਰੀ ਆ ਰਹੀ ਸੀ।
 ਸਾਈਕਲ ਰਣਬੀਰ ਨੇ ਇੱਕ ਪਾਸੇ ਸੁੱਟ ਦਿੱਤਾ ਅਤੇ 'ਸੌਰੀ-ਸੌਰੀ' ਕਰਦੇ ਨੇ ਮਾਈ ਬਾਹੋਂ ਫੜ ਜਾ ਉਠਾਈ। ਮਾਈ ਵੀ ''ਓ ਗੌਡ-ਓ ਗੌਡ" ਕਰਦੀ ਖੜ੍ਹੀ ਹੋ ਗਈ। ਉਸ ਨੇ ਰਣਬੀਰ ਨੂੰ ਗਹੁ ਨਾਲ ਤੱਕਿਆ ਤਾਂ ਰਣਬੀਰ ਤ੍ਰਭਕ ਗਿਆ। ਉਸ ਨੂੰ ਗੋਰੀ ਬਿਰਧ ਮਾਈ ਤੋਂ ਭੈਅ ਆਇਆ। ਉਸ ਨੇ ਫ਼ਿਰ 'ਸੌਰੀ-ਸੌਰੀ' ਦੀ ਰਟ ਲਾ ਲਈ।
 ''ਕੀ ਨਾਂ ਏਂ ਤੇਰਾ, ਯੰਗਮੈਨ?"
 ''ਰਣਬੀਰ, ਰਣਬੀਰ ਸਿੰਘ!"
 ''ਲੋਕਲ ਹੀ ਰਹਿੰਨੈਂ?"
 ''ਹਾਂ ਜੀ!"
 ''ਕੋਈ ਗੱਲ ਨਹੀਂ, ਘਬਰਾ ਨਾ! ਐਹੋ ਜਿਹੇ ਨਿੱਕੇ ਮੋਟੇ ਹਾਦਸੇ ਹੁੰਦੇ ਹੀ ਰਹਿੰਦੇ ਨੇ, ਚਿੰਤਾ ਨਾ ਕਰ!" ਬੁੱਢੀ ਨੇ ਉਸ ਨੂੰ ਧਰਵਾਸ ਦਿੱਤਾ।
 ਰਣਬੀਰ ਦਾ ਮਨ ਹਲਕਾ ਹੋ ਗਿਆ।
 ''ਕਿਹੜੀ ਰੋਡ 'ਤੇ ਰਹਿੰਨੈ?"
 ''ਹਾਈ ਰੋਡ 'ਤੇ, ਇੱਕੀ ਨੰਬਰ 'ਚ!"
 ''ਇੱਕੀ ਹਾਈ ਰੋਡ? ਕੋਈ ਗੱਲ ਨਹੀਂ! ਫ਼ਿਕਰ ਨਾ ਕਰ! ਅਜਿਹੇ ਨਿੱਕੇ ਮੋਟੇ ਹਾਦਸੇ ਹੁੰਦੇ ਹੀ ਰਹਿੰਦੇ ਹਨ!"
 ਉਹਨਾਂ ਦੇ ਗੱਲਾਂ ਕਰਦਿਆਂ-ਕਰਦਿਆਂ ਦੋ-ਚਾਰ ਗੋਰੇ ਹੋਰ ਇਕੱਠੇ ਹੋ ਗਏ।
 ''ਤੂੰ ਜਾਹ ਯੰਗਮੈਨ!" ਬੁੱਢੀ ਨੇ ਪੋਲਾ ਜਿਹਾ ਮੋਢਾ ਥਾਪੜਦਿਆਂ ਰਣਬੀਰ ਨੂੰ ਕਿਹਾ।
 ਉਹ ਸਾਈਕਲ ਚੁੱਕ ਘਰ ਨੂੰ ਤੁਰ ਪਿਆ।
 ਬੁੱਢੀ ਇਕੱਠੇ ਹੋਏ ਗੋਰਿਆਂ ਨਾਲ ਗੱਲੀਂ ਲੱਗ ਗਈ।
  ...ਤੇ ਤੀਸਰੇ ਦਿਨ ਰਣਬੀਰ ਨੂੰ ਬੁੱਢੀ ਦੇ 'ਕਲੇਮ' ਦਾ ਇੱਕ ਪੱਤਰ ਮਿਲਿਆ, ਜੋ ਬੁੱਢੀ ਦੇ ਵਕੀਲ ਪੁੱਤਰ ਵੱਲੋਂ ਲਿਖਿਆ ਗਿਆ ਸੀ। ਲਿਖਿਆ ਸੀ ਕਿ ਜਾਂ ਤਾਂ ਇਸ ਬੁੱਢੀ ਮਾਈ ਨੂੰ ਤਿੰਨ ਹਜ਼ਾਰ ਪੌਂਡ 'ਮੁਆਵਜ਼ਾ' ਦਿੱਤਾ ਜਾਵੇ ਅਤੇ ਨਹੀਂ ਤਾਂ ਕੋਰਟ ਕੇਸ ਲਈ ਤਿਆਰ ਰਹੋ! ਰਣਬੀਰ ਦੀਆਂ ਅੱਖਾਂ ਅੱਗੇ ਭੂਚਾਲ ਆ ਗਿਆ। ਤਿੰਨ ਹਜ਼ਾਰ ਪੌਂਡ? ਪੈਸੇ ਪੱਖੋਂ ਤਾਂ ਉਸ ਦੀ ਜਾਨ ਅੱਗੇ ਦੁਸਾਂਗ ਵਿੱਚ ਫ਼ਸੀ ਹੋਈ ਸੀ ਅਤੇ ਹੁਣ ਉਸ ਨੂੰ ਬੁੱਢੀ ਦੇ ਵਕੀਲ ਪੁੱਤਰ ਦਾ ਜਿੰਨ ਸਤਾਉਣ ਲੱਗ ਪਿਆ ਸੀ! ਰਣਬੀਰ ਜ਼ਿੰਦਗੀ ਪੱਖੋਂ ਘੋਰ ਨਿਰਾਸ਼ ਅਤੇ ਉਦਾਸ ਹੋ ਗਿਆ ਅਤੇ ਡੀਪਰੈੱਸ਼ਨ ਦਾ ਸ਼ਿਕਾਰ ਹੋ ਗਿਆ। ਜਦ ਉਸ ਨੇ ਆਪਣੇ ਯਾਰਾਂ-ਮਿੱਤਰਾਂ ਨੂੰ ਆਪਣੀ ਮੁਸ਼ਕਿਲ ਦੱਸੀ ਤਾਂ ਉਹ ਵਲਾਇਤੀ ਜਨ-ਜੀਵਨ ਦੇ ਤਜਰਬੇ ਪੱਖੋਂ ਕੋਰੇ ਹੋਣ ਕਾਰਨ ਲਾਪ੍ਰਵਾਹਾਂ ਵਾਂਗ ਹੱਸ ਕੇ ਹੀ ਚੁੱਪ ਹੋ ਗਏ। ਰਣਬੀਰ ਦੀ ਜ਼ਿੰਦਗੀ ਨਰਕ ਬਣ ਗਈ। ਉਸ ਨੂੰ ਕੋਈ ਹੱਲ ਨਜ਼ਰ ਨਹੀਂ ਆ ਰਿਹਾ ਸੀ। ਡੀਪਰੈੱਸ਼ਨ ਵੱਧਦਾ ਹੀ ਜਾ ਰਿਹਾ ਸੀ। ਇੱਕ ਰਾਤ ਉਹ ਅਥਾਹ ਬੇਚੈਨ ਹੋ ਗਿਆ ਅਤੇ ਉਸ ਨੂੰ ਕੋਈ ਕਿਨਾਰਾ ਨਜ਼ਰ ਨਹੀਂ ਆਉਂਦਾ ਸੀ। ਅਚਾਨਕ ਉਸ ਨੂੰ ਆਪਣੇ ਘਰ ਦੇ ਪਿਛਲੇ ਪਾਸੇ ਦੀ ਲੰਘਦੀ ਗੱਡੀ ਦੀ ਚੀਕ ਸੁਣਾਈ ਦਿੱਤੀ, ਜੋ ਉਸ ਦੀ ਰੂਹ ਵਾਂਗ ਹੀ ਹਉਕੇ ਜਿਹੇ ਲੈਂਦੀ, ਕੂਕ ਰਹੀ ਸੀ! ਪਤਾ ਨਹੀਂ ਉਸ ਨੂੰ ਕੀ ਸੁੱਝਿਆ, ਉਹ ਫ਼ੁਰਤੀ ਨਾਲ ਉਠਿਆ ਅਤੇ ਨੰਗੇ ਪੈਰੀਂ ਰੇਲਵੇ ਲਾਈਨ ਨੂੰ ਤੁਰ ਪਿਆ ...! ਬੱਸ ਇਹੀ ਉਸ ਦਾ 'ਆਖ਼ਰੀ ਦਾਅ' ਰਹਿ ਗਿਆ ਸੀ। ਰੇਲਵੇ ਲੀਹ ਵੱਲ ਤੁਰੇ ਜਾਂਦੇ ਰਣਬੀਰ ਨੂੰ ਆਪਣੇ ਘਰ ਦੇ ਜੀਅ ਤਾਂ ਕੀ, ਆਪਣੇ ਪਸ਼ੂ ਵੀ ਯਾਦ ਆ ਰਹੇ ਸਨ ...!
*************
ਘੱਲੂਘਾਰਾ
           ਜਦ ਸੁਰਜੀਤ ਕੌਰ ਨੂੰ ਗੁਆਂਢਣ ਬੇਬੇ ਭੰਤੋ ਦੇ ਘਰੋਂ ਰੋਣ-ਕੁਰਲਾਉਣ ਦੀ ਅਵਾਜ਼ ਸੁਣਾਈ ਦਿੱਤੀ ਤਾਂ ਉਹ ਹੈਰਾਨ ਹੋ ਗਈ। ਉਹ ਬੇਬੇ ਭੰਤੋ ਨੂੰ ਵਰ੍ਹਿਆਂ ਤੋਂ ਹੀ ਨਹੀਂ, ਪਿਛਲੇ ਦੋ ਦਹਾਕਿਆਂ ਤੋਂ ਇੱਕਲੀ ਦੇਖਦੀ ਆ ਰਹੀ ਸੀ। ਬੇਬੇ ਭੰਤੋ ਦਾ ਪ੍ਰੀਵਾਰ ਕਿਸੇ ਤੀਰਥ ਯਾਤਰਾ ਤੋਂ ਆਉਂਦਾ ਸੜਕ ਹਾਦਸੇ ਵਿਚ ਮਾਰਿਆ ਗਿਆ ਸੀ। ਜਦ ਭੰਤੋ ਨੂੰ ਪਤਾ ਲੱਗਿਆ ਤਾਂ ਉਹ ਨਾ ਤਾਂ ਰੋਈ ਅਤੇ ਨਾ ਹੀ ਕੋਈ ਪਿੱਟ ਸਿਆਪਾ ਕੀਤਾ। ਬੱਸ, ਟੱਬਰ ਦੇ ਅੱਠ ਜੀਆਂ ਦੀਆਂ ਲਾਸ਼ਾਂ ਦੇਖ ਕੇ ਬੁੱਤ ਹੀ ਬਣ ਗਈ ਸੀ! ਚੁੱਪ ਚਾਪ ਅਤੇ ਸਿਲ-ਪੱਥਰ!
ਬੇਬੇ ਭੰਤੋ ਦਾ ਸਾਰਾ ਪ੍ਰੀਵਾਰ ਉਸ ਨੂੰ ਘਰ ਸੰਭਾਲ਼ ਕੇ ਤੀਰਥ ਯਾਤਰਾ Ḕਤੇ ਗਿਆ ਸੀ ਅਤੇ ਹਾਦਸੇ ਕਾਰਨ ਰਸਤੇ ਵਿਚ ਹੀ ਲਾਸ਼ਾਂ ਬਣ ਕੇ ਰਹਿ ਗਿਆ ਸੀ। ਉਸ ਤੋਂ ਬਾਅਦ ਬੇਬੇ ਕਿਸੇ ਤੀਰਥ ਅਸਥਾਨ Ḕਤੇ ਨਹੀਂ ਗਈ ਸੀ। ਤੀਰਥ ਯਾਤਰਾ ਤੋਂ ਵਾਪਸ ਆਉਂਦਾ ਪ੍ਰੀਵਾਰ ਬੱਜਰੀ ਨਾਲ ਭਰੇ ਟਰੱਕ ਦੀ ਲਪੇਟ ਵਿਚ ਆ ਗਿਆ ਅਤੇ ਟਰੱਕ ਨੇ ਸਾਰਾ ਪ੍ਰੀਵਾਰ ਕੁਚਲ ਦਿੱਤਾ ਸੀ ਅਤੇ ਬੇਬੇ ਭੰਤੋ ਦਾ ਵਸਦਾ-ਰਸਦਾ ਘਰ ਉੱਜੜ ਗਿਆ ਸੀ। ਉਸ ਹਾਦਸੇ ਤੋਂ ਬਾਅਦ ਨਾਂ ਤਾਂ ਬੇਬੇ ਕਿਸੇ ਨਾਲ ਬੋਲਦੀ ਅਤੇ ਨਾ ਹੀ ਕਿਸੇ ਨੇ ਹੱਸਦੀ ਦੇਖੀ ਸੀ। ਪ੍ਰੀਵਾਰ ਦੇ ਅੱਠ ਜੀਆਂ ਦੇ ਸਸਕਾਰ ਵੇਲੇ ਬੇਬੇ ਆਮ ਲੋਕਾਂ ਨਾਲ ਸ਼ਮਸ਼ਾਨਘਾਟ ਗਈ ਅਤੇ ਸਸਕਾਰ ਕਰਵਾ ਕੇ ਵਾਪਸ ਆ ਗਈ ਸੀ। ਰਿਸ਼ਤੇਦਾਰ ਫ਼ੁੱਲ ਚੁਗ ਕੇ ਤਾਰ ਆਏ ਸਨ। ਬੇਬੇ ਉਹਨਾਂ ਨਾਲ ਫ਼ੁੱਲ ਤਾਰਨ ਵੀ ਨਹੀਂ ਗਈ ਸੀ। ਜਦ ਫ਼ੁੱਲ ਤਾਰੇ ਗਏ ਤਾਂ ਬੇਬੇ ਦਾ ਸ਼ਾਮ ਨੂੰ ਆਟਾ ਗੁੰਨ੍ਹਦੀ ਦਾ ਦਿਲ ਹਿੱਲਿਆ। ਹੌਲ ਜਿਹਾ ਪਿਆ ਕਿ ਉਹ ਉਸ ਘਰ ਵਿਚ ਇਕੱਲੀ ਬੈਠੀ ਸੀ, ਜਿਸ ਘਰ ਵਿਚ ਕਦੇ ਚਿੜੀ ਚੂਕਦੀ ਨਹੀਂ ਸੀ ਸੁਣਦੀ ਅਤੇ ਪੋਤੇ-ਪੋਤੀਆਂ ਰੌਣਕਾਂ ਲਾਈ ਰੱਖਦੇ ਸਨ। ਉਹ ਕਿਸੇ ਨੂੰ ਝਿੜਕਦੀ ਅਤੇ ਕਿਸੇ ਨੂੰ ਵਿਰਾਉਂਦੀ ਸੀ।
ਰਿਸ਼ਤੇਦਾਰਾਂ ਨੇ ਬੇਬੇ ਕੋਲ ਚੱਕਰ ਕੱਢਣੇ ਸ਼ੁਰੂ ਕਰ ਦਿੱਤੇ। ਹੁਣ ਬੇਬੇ ਅੱਧੇ ਕਿੱਲੇ ਦੇ ਘਰ ਅਤੇ ਵੀਹ ਕਿੱਲੇ ਜ਼ਮੀਨ ਦੀ Ḕਕੱਲੀ ਮਾਲਕ ਸੀ। ਲੋਕਾਂ ਨੂੰ ਇਹ ਸੀ ਕਿ ਇਕੱਲੀ ਬੁੱਢੀ ਨੂੰ ḔਸੇਵਾḔ ਦੀ ḔਆੜḔ ਵਿਚ ਖ਼ੁਸ਼ ਰੱਖੋ ਅਤੇ ਜ਼ਮੀਨ ਹਥਿਆਉਣ ਵਾਲ਼ੀ ਗੱਲ ਕਰੋ! ਪਰ ਬੇਬੇ ਨੇ ਇੱਕੋ ਗੱਲ ਵਿਚ ਨਬੇੜ ਦਿੱਤੀ ਸੀ, "ਜੇ ਰੱਬ ਨੂੰ ਮੇਰੇ Ḕਤੇ ਤਰਸ ਆਉਂਦਾ ਹੁੰਦਾ, ਤਾਂ ਮੇਰਾ ਸਾਰਾ ਟੱਬਰ ਨਾ ਖੋਂਹਦਾ ਭਾਈ! ਹੁਣ ਤੁਸੀਂ ਮੇਰੀ ਚਿੰਤਾ ਛੱਡੋ ਤੇ ਆਪਂਣੇ ਪ੍ਰੀਵਾਰਾਂ ਦਾ ਫ਼ਿਕਰ ਕਰੋ! ਮੈਂ ਆਪਣੇ ਘਰ ਰੱਬ ਦੀ ਰਜ਼ਾ Ḕਚ ਰਾਜ਼ੀ ਆਂ! ਮੇਰੀ ਚਿੰਤਾ ਦਿਲੋਂ ਕੱਢ ਦਿਓ!"
ਜ਼ਮੀਨ ਦੇ ਲਾਲਚ ਵਿਚ ਆਏ ਰਿਸ਼ਤੇਦਾਰ ਨਿਰਾਸ਼ ਪਰਤ ਗਏ ਸਨ। ਬੰਦਾ ਨਿਰਾਸ਼ਾ ਵਿਚ ਵੀ ਉਦੋਂ ਹੀ ਆਉਂਦਾ ਹੈ, ਜਦ ਉਸ ਨੂੰ ਕੋਈ ਆਸ ਬੱਝੀ ਹੋਈ ਹੋਵੇ! ਪਰ ਲਾਲਚੀ ਰਿਸ਼ਤੇਦਾਰ ਤਾਂ ਬਹੁਤਾ ਹੀ ਨਿਰਾਸ਼ ਹੋ ਗਏ ਸਨ।
ਫ਼ੇਰ ਜਦ ਬੇਬੇ ਨੂੰ ਪੀਲੀਆ ਹੋਇਆ ਤਾਂ ਸਾਕ-ਸਬੰਧੀਆਂ ਨੂੰ ਫ਼ਿਰ ḔਸੇਵਾḔ ਦਾ ḔਬਹਾਨਾḔ ਮਿਲ ਗਿਆ। ਉਹਨਾਂ ਨੇ ਫ਼ਿਰ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ। ਬੇਬੇ ਨੇ ਫ਼ਿਰ ਸਾਰੇ ਇਕ ਗੱਲ ਨਾਲ ਹੀ ਖੂੰਜੇ ਲਾ ਧਰੇ।
"ਤੁਹਾਨੂੰ ਮੈਂ ਅੱਗੇ ਵੀ ਕਿਹੈ ਬਈ, ਤੁਸੀਂ ਮੇਰਾ ਫ਼ਿਕਰ ਛੱਡੋ! ਮੈਂ ਨਹੀਂ ਮਰਦੀ! ਮੈਨੂੰ ਤਾਂ ਓਦੋਂ ਨਹੀਂ ਕੁਛ ਹੋਇਆ, ਜਦੋਂ ਮੇਰਾ ਸਭ ਕੁਛ ਉੱਜੜ ਗਿਆ ਸੀ? ਹੁਣ ਮੈਨੂੰ ਕੀ ਹੋਣੈਂ? ਤੁਸੀਂ ਆਪਣੇ ਆਪਣੇ ਘਰੇ ਬੈਠ ਕੇ ਰੱਬ ਰੱਬ ਕਰੋ!" ਤੇ ਰਿਸ਼ਤੇਦਾਰ ਛਿੱਥੇ ਜਿਹੇ ਪੈ ਕੇ ਵਾਪਸ ਪਰਤ ਗਏ ਸਨ।
ਗੁਆਂਢਣ ਸੁਰਜੀਤ ਕੌਰ ਬੇਬੇ ਭੰਤੋ ਦੇ ਫ਼ੌਲਾਦੀ ਹਾਜ਼ਮੇ ਤੋਂ ਵਾਕਿਫ਼ ਸੀ। ਨਿੱਕੀ-ਨਿੱਕੀ ਗੱਲ ਤੋਂ Ḕਮਰਗੀ-ਮਰਗੀḔ ਕਰਨ ਵਾਲੀ ਬੇਬੇ ਹੈ ਨਹੀਂ ਸੀ। ਜਦ ਕਦੇ ਸੁਰਜੀਤ ਕੌਰ ਬੇਬੇ Ḕਤੇ ਤਰਸ ਜਿਹਾ ਕਰਕੇ ਉਸ ਦਾ ਦੁੱਖ ਵੰਡਾਉਣ ਦੀ ਕੋਸ਼ਿਸ਼ ਕਰਦੀ ਤਾਂ ਬੇਬੇ ਇੱਕੋ ਗੱਲ ਆਖ ਕੇ ਸਬਰ ਦਾ ਘੁੱਟ ਭਰ ਲੈਂਦੀ, "ਜੋ ਸਤਿਗੁਰੂ ਨੂੰ ਮਨਜੂਰ ਸੀ, ਉਹੀ ਹੋ ਗਿਆ ਜੀਤੋ! ਮੈਂ ਓਸ ਰੱਬ ਦੀ ਕਿਉਂ ਸ਼ਰੀਕਣੀਂ ਬਣਾਂ? ਉਹ ਤਾਂ ਉਹੀ ਕਰਦੈ, ਜੋ ਉਹਨੂੰ ਚੰਗਾ ਲੱਗਦੈ! ਮੈਂ ਤਾਂ ਓਸੇ ਰੱਬ ਦੇ ਭਾਣੇ Ḕਚ ਰਾਜੀ ਆਂ ਧੀਏ!" ਤੇ ਜੇ ਸੁਰਜੀਤ ਕੌਰ ਆਖਦੀ, "ਬੇਬੇ ਜੀ, ਕੀ ਮੰਨੀਏਂ? ਤੀਰਥ ਯਾਤਰਾ ਕਰਨ ਗਏ ਟੱਬਰ ਨਾਲ ਆਹ ਭਾਣਾਂ ਵਾਪਰ ਗਿਆ, ਜੇ ਕਿਤੇ ਵਿਆਹ-ਬਰਾਤ ਗਏ ਹੁੰਦੇ ਤਾਂ ਅਗਲਾ ਸੋਚਦੈ ਬਈ ਸ਼ਰਾਬ-ਸ਼ਰੂਬ ਪੀਤੀ ਹੋਣੀਂ ਹੈ?" ਤਾਂ ਬੇਬੇ ਫ਼ਿਰ ਕਹਿੰਦੀ, "ਜੋ ਭਾਣਾਂ ਵਰਤ ਕੇ ਰਹਿਣੈ ਜੀਤੋ, ਉਹ ਵਰਤ ਕੇ ਹੀ ਰਹਿਣੈਂ! ਹੋਣੀਂ ਦਾ ਮਤਬਲ ਕੀ ਹੁੰਦੈ? ਜਿਹੜੀ ਹਰ ਹਾਲਤ ਹੋ ਕੇ ਰਹੇ, ਉਹਨੂੰ ਹੀ ਤਾਂ ḔਹੋਣੀਂḔ ਕਹਿੰਦੇ ਨੇ! ਮੈਨੂੰ ਰੱਬ Ḕਤੇ ਕੋਈ ਗਿਲਾ-ਰੋਸਾ ਨਹੀਂ! ਉਹਦੀਆਂ ਕੁਦਰਤਾਂ ਬੱਸ ਓਹੀ ਦਾਤਾ ਜਾਣੇ! ਰੋ ਕੁਰਲਾ ਕੇ ਦੱਸ ਉਹਦੀ ਕੀ ਲੱਤ ਭੰਨ ਲਵਾਂਗੇ? ਉਹ ਡਾਢਾ ਸਤਿਗੁਰੂ ਹੈ ਧੀਏ!"
æææਤੇ ਅੱਜ ਜਦ ਸੁਰਜੀਤ ਕੌਰ ਦੇ ਕੰਨੀਂ ਭੰਤੋ ਬੇਬੇ ਦੇ ਘਰੋਂ ਰੋਣ-ਧੋਣ ਦੀ ਅਵਾਜ਼ ਪਈ ਤਾਂ ਉਸ ਨੂੰ ਯਕੀਨ ਨਹੀਂ ਆ ਰਿਹਾ ਸੀ। ਬੇਬੇ ਨੇ ਤਾਂ ਉਦੋਂ ਹੰਝੂ ਨਹੀਂ ਕੇਰਿਆ ਸੀ, ਜਦੋਂ ਭਰਿਆ-ਭਰਾਇਆ ਘਰ ਖਾਲੀ ਹੋ ਗਿਆ ਸੀ ਅਤੇ ਘਰ ਦੇ ਅੱਠ ਜੀਆਂ ਦੀ ਅਣਿਆਈ ਮੌਤ ਹੋ ਗਈ ਸੀ?
ਉਹ ਬੜੇ ਉੱਦਮ ਨਾਲ ਬੇਬੇ ਦੇ ਘਰ ਪਹੁੰਚੀ।
ਬੇਬੇ ਤੱਪੜ ਵਿਛਾਈ ਭੁੰਜੇ ਹੀ ਸਿਰ ਫ਼ੜੀ ਬੈਠੀ ਸੀ।
"ਕੀ ਹੋ ਗਿਆ ਬੇਬੇ ਜੀ?" ਸੁਰਜੀਤ ਕੌਰ ਬੇਬੇ ਦੇ ਅੱਗੇ ਜਾ ਬੈਠੀ।
"ਤੈਨੂੰ ਪਤਾ ਈ ਨੀ ਜੀਤੋ?" ਬੇਬੇ ਦਾ ਫ਼ਿਰ ਰੋਣ ਨਿਕਲ਼ ਗਿਆ। ਉਸ ਨੇ ਉਲਾਂਭਾ ਦੇਣ ਵਾਲਿਆਂ ਵਾਂਗ ਕਿਹਾ ਸੀ।
"ਨਹੀਂ ਬੇਬੇ ਜੀ!" ਸੁਰਜੀਤ ਕੌਰ ਦੁਖੀ ਹੋਣ ਨਾਲੋਂ ਹੈਰਾਨ ਜ਼ਿਆਦਾ ਸੀ।
"ਨ੍ਹੀ ਧੀਏ! ਆਪਣਾ ਆਹ ਗੁਆਂਢੀ ਪਾੜ੍ਹਾ ਦੱਸ ਕੇ ਗਿਐ ਬਈ ਰਾਤ ਫ਼ੌਜ ਨੇ ਦਰਬਾਰ ਸਾਹਬ ਢਾਅਤਾæææ!"
"ਹੈਂਅææ!" ਸੁਰਜੀਤ ਕੌਰ ਵੈਣ ਪਾਉਣ ਵਾਲੀ ਹੋ ਗਈ। ਦਰਬਾਰ ਸਾਹਿਬ ਅੰਮ੍ਰਿਤਸਰ ਫ਼ੌਜ ਪਹੁੰਚਣ ਦੀ ਖ਼ਬਰ ਤਾਂ ਸਾਰੇ ਪਿੰਡ ਨੇ ਸੁਣੀ ਸੀ। ਪਰ ਇਸ ḔਘੱਲੂਘਾਰੇḔ ਬਾਰੇ ਤਾਂ ਕਿਸੇ ਨੇ ਸੋਚਿਆ ਕਿਆਸਿਆ ਹੀ ਨਹੀਂ ਸੀ।
"ਆਪਾਂ ਦੋ ਇੱਟਾਂ ਦੀ ਮਟੀ ਢਾਹੁੰਦੇ ਸਾਰਾ ਟੱਬਰ ਵੀਹ ਵਾਰੀ ਸੋਚਦੇ ਐਂ, ਤੇ ਜਲ ਜਾਣੇ ਪਲ Ḕਚ ਦਰਬਾਰ ਸਾਹਬ ਢਾਹ ਕੇ ਰਾਹ ਪਏ!" ਤੇ ਬੇਬੇ ਫ਼ੁੱਟ-ਫ਼ੁੱਟ ਕੇ ਰੋ ਪਈ।
  ********